ਚੌਂਫੇਰੇ ਲੈ ਲਏ

ਮੈਂ ਹੋਗੀ ਮਾਹੀ ਦੀ, ਫੜ੍ਹ ਪੱਲਾ ਚੌਂਫੇਰੇ ਲੈ ਲਏ
ਵਿੱਚਕਾਰ ਬਿਠਾਇਆ ਯਾਰ, ਮੈਂ ਓਹਦੇ ਘੇਰੇ ਲੈ ਲਏ

ਹਰ ਗੇੜੇ ਦੀ ਸ਼ੁਰੂਆਤੇ, ਇੱਕ ਸੌਂਹ ਵੀ ਮੈਂ ਖਾਧੀ
ਵਿੱਚ ਸੁਪਨੇ ਵੀ ਜੇ ਭੁੱਲਾਂ, ਹੋਵਾਂਗੀ ਅਪਰਾਧੀ
ਸਜਾ ਕਰੜੀ ਹੈ ਮਨਜੂਰ, ਭਾਵੇਂ ਪ੍ਰਾਣ ਮੇਰੇ ਲੈ ਲਏ

ਨਾਂ ਸੱਦਿਆ ਸਾਕ-ਸਬੰਧੀ ਕੋਈ, ਨਾਂ ਪਿੰਡ ਦਾ ਬੇਲੀ
ਓਹ ਸਮਾ ਹੀ ਬੱਸ ਕੁਝ ਐਸਾ, ਦੁਨੀਆਂ ਨਹੀਂ ਵੇਹਲੀ
ਦਿਨ ਚੜ੍ਹਨ ਵੀ ਨਹੀਂ ਮੈਂ ਦਿੱਤਾ, ਮੂਹਂ ਹਨੇਰੇ ਲੈ ਲਏ

ਮੈਨੂੰ ਪੁਛਿਆ ਮੇਰੇ ਮੰਨ ਭਾਵਾਂ, ਕਿ ਕੋਈ ਰਸਮ ਨਾਂ ਕੇਤੇ
ਕੁਝ ਜਸ਼ਨ ਤੇ ਲੈਂਦੀ ਮਨਾ, ਜਿਵੇਂ ਚੱਲੀ ਆਈ ਹੈ ਰੀਤੀ
ਬੋਲੀ ਯਾਰ ਦੀ ਕਹੇ ਬੰਦਾ ਰੀਤੋਂ ਚੰਗਾ ਨੀਤਾਂ ਨੇੜੇ ਰਹਿ ਲਏ

ਮੈਂ ਹੋਗੀ ਮਾਹੀ ਦੀ, ਫੜ੍ਹ ਪੱਲਾ ਚੌਂਫੇਰੇ ਲੈ ਲਏ
ਵਿੱਚਕਾਰ ਬਿਠਾਇਆ ਯਾਰ, ਮੈਂ ਓਹਦੇ ਘੇਰੇ ਲੈ ਲਏ

Gurjant Singh
 

JUGGY D

BACK TO BASIC
ਮੈਂ ਹੋਗੀ ਮਾਹੀ ਦੀ, ਫੜ੍ਹ ਪੱਲਾ ਚੌਂਫੇਰੇ ਲੈ ਲਏ
ਵਿੱਚਕਾਰ ਬਿਠਾਇਆ ਯਾਰ, ਮੈਂ ਓਹਦੇ ਘੇਰੇ ਲੈ ਲਏ
:wah
 
Top