ਚੁੱਪ ਦੁੱਖਾਂ ਦੀ ਦਾਸਤਾਨ

KARAN

Prime VIP
ਬਹਾਰਾਂ ਦੇ ਵਿਚ ਖਿੜਦਿਆਂ
ਪਤਝੜਾਂ ਵਿਚ ਝੜਦਿਆਂ
ਜਿਉਂਦਿਆਂ ਮਰਦਿਆਂ
ਕੁਦਰਤ ਅੱਗੇ ਅੜਦਿਆਂ
ਰੁੱਖਾਂ ਦੀ ਦਾਸਤਾਨ
ਕਿੰਝ ਮੈਂ ਬਿਆਨ ਕਰਾਂ
ਚੁੱਪ ਦੁੱਖਾਂ ਦੀ ਦਾਸਤਾਨ.....

ਹਵਾਵਾਂ ਵਿਚ ਗੂੰਜਦੀਆਂ
ਰੋਹੀਆਂ ਚ ਕੁਰਲਾਉਂਦੀਆਂ
ਕਦੇ ਕਦੇ ਖਾਬਾਂ ਵਿਚ
ਆਣ ਕੇ ਜਗਾਉਂਦੀਆਂ
ਬਹੁਤ ਕੁਝ ਕਹਿੰਦੀਆਂ
ਪਰ ਚੁੱਪ ਰਹਿੰਦੀਆਂ
ਚੁੱਪਾਂ ਦੀ ਦਾਸਤਾਨ
ਕਿੰਝ ਮੈਂ ਬਿਆਨ ਕਰਾਂ
ਚੁੱਪ ਦੁੱਖਾਂ ਦੀ ਦਾਸਤਾਨ.....
ਕੁਲਜੀਤ ਖੋਸਾ
 
Top