ਚੁਪ ਹੀ ਰਹਿ ਤੂੰ

ਹੈ ਲੁਟ-ਪੁਟ ਦੇਸ਼ ਹੋਇਆ ਓ

ਕਿਵੇਂ ਬਚਾਈਏ,

ਤੇ ਕਿਹਨੂੰ ਸੁਣਾਈਏ,

ਓ ਦਰਦ ਕਹਾਣੀ

ਇਹ ਲੋਟੂ ਢਾਣੀ

ਲਗਦਾ ਨਹੀਂ ਛਡਦੀ ਜੜਾਂ ਚੋਂ ਵੱਢੂ |

ਵਸੇ ਮੀਂਹ ਪਿਆ ਨਸ਼ਿਆਂ ਦਾ

ਰੁਲੀ ਜਵਾਨੀ

ਨਾ ਪੱਲੇ ਚਵਾਨੀ,

ਕਾਮੇਂ ਭੁਖੇ ਨੰਗੇ

ਚੋਹੀਂ ਪਾਸੀਂ ਦੰਗੇ

ਖੁਭੇ ਵਿੱਚ ਚਿਕੜ ਕਿਹੜਾ ਦਸੋ ਕੱਢੂ |

ਭਲੇ ਮਾਣਸ ਦੁਬਕ ਗਏ

ਗੱਲ ਵੀ ਨਹੀਂ ਕਰਦੇ

ਬੋਲਣ ਤੋਂ ਡਰਦੇ

ਗੀਤ ਬਸ ਲਿਖਦੇ,

ਇਸ਼ਕ਼ ਨੇ ਸਿਖਦੇ

ਚੁੱਕਣ ਨਾ ਮੁੱਦਾ ਨੇ ਡਰਦੇ ਰਹਿੰਦੇ |

ਤੈਂ ਕੀ ਲੈਣਾ "ਗਿੱਲਾ" ਓਏ

ਪੰਗੇ ਕਿਉਂ ਲੈਂਦਾ

ਟਿਕ ਕੇ ਨ ਬਹਿੰਦਾ,

ਸਚ ਨ ਕਹਿ ਤੂੰ

ਚੁਪ ਹੀ ਰਹਿ ਤੂੰ

ਕਿਸੇ ਨਹੀਂ ਸੁਣਨਾ ਸਿਆਣੇ ਕਹਿੰਦੇ
 
ਭਲੇ ਮਾਣਸ ਦੁਬਕ ਗਏ

ਗੱਲ ਵੀ ਨਹੀਂ ਕਰਦੇ

ਬੋਲਣ ਤੋਂ ਡਰਦੇ

ਗੀਤ ਬਸ ਲਿਖਦੇ,

ਇਸ਼ਕ਼ ਨੇ ਸਿਖਦੇ

ਚੁੱਕਣ ਨਾ ਮੁੱਦਾ ਨੇ ਡਰਦੇ ਰਹਿੰਦੇ |
 
Top