ਚੁਗਲਖੋਰ

ਕਦੇ ਵੀ ਅੱਕਾ ਨਾ ਥੱਕਾ ਚੁਗਲਖੋਰ
ਆਪਣੀ ਆਦਤ ਦਾ ਪੱਕਾ ਚੁਗਲਖੋਰ

ਬਾਜ਼ੀ ਪਲਟ ਦਿੰਦਾ ਹੈ ਇੱਕੋ ਪੱਤੇ ਨਾਲ
ਐਸਾ ਹੱਥ ਵਿੱਚ ਰੱਖੇ ਯੱਕਾ ਚੁਗਲਖੋਰ

ਗੱਲ ਆਪਨੇ ਦੀ ਹੋਵੇ ਜਾਂ ਗੈਰ ਦੀ ਹੋਵੇ
ਇਹ ਨਹੀ ਕਿਸੇ ਦਾ ਸੱਕਾ ਚੁਗਲਖੋਰ

ਪੁੱਠੇ ਮੋੜ ਦਿੰਦਾ ਹੈ ਸਭ ਸਾਂਝਾਂ ਦੇ ਪਾਣੀ
ਫਿਰ ਐਸਾ ਲਾ ਦਿੰਦਾ ਨੱਕਾ ਚੁਗਲਖੋਰ

ਕਿਸੇ ਦੀ ਤਰੱਕੀ ਤੇ ਰਹਿੰਦਾ ਓਸਨੂੰ ਸਾੜਾ
ਆਪਣਾ ਕਰੇ ਨਾ ਦੂਹਰਾ ਡੱਕਾ ਚੁਗਲਖੋਰ

ਓਥੇ ਫਰਕ ਨਹੀ ਜਿੱਥੇ ਵਿਸ਼ਵਾਸ ਜਿਓੰਦਾ
ਵੇਖ ਰਹਿ ਜਾਂਦਾ ਹੱਕਾ ਬੱਕਾ ਚੁਗਲਖੋਰ
-Harjit Hathur
 
Top