ਚੀਸ

ਹਾਏ ਕਾਲਜੇ ਵਿਚੋ ਉਠੀ
ਕਿਸੇ ਆਮਦ ਨੂਂ ਲਭਦੀ ਚੀਸ|

ਨਾੜ ਨਾੜ ਚੋਂ ਹੋ ਕੇ ਲਂਘੇ
ਪਿਂਜਰ ਨੂਂ ਚਂਡ ਕਰਦੀ ਚੀਸ|

ਅਧਰਂਗ ਹੋ ਗਿਆ ਅਪਂਗ ਹੋ ਗਿਆ
ਹਰ ਅਂਗ ਕੀਲ ਕੇ ਧਰਦੀ ਚੀਸ|

ਬੋਲਣ ਲੱਗਿਆਂ ਜਬਾਨ ਥਿੜਕਦੀ
ਹੱਥਾਂ ਦੇ ਵਿਚ ਕਂਬਦੀ ਚੀਸ|

ਕਂਨਾ ਵਿਚ ਨਾਂ ਇਕੋ ਈ ਸ਼ੂਕੇ
ਦਿਲ ਉਤੇ ਰਾਜ ਕਰਦੀ ਚੀਸ|

ਹੋਰ ਕਿਸੇ ਨੂਂ ਨਾ ਖਂਘਣ ਦੇਵੇ
ਸਭ ਨੂਂ ਲਾਹ ਲਾਹ ਧਰਦੀ ਚੀਸ|

ਕਦਮ ਤੁਰਾਂ ਤਾਂ ਉਧਰੇ ਮੁੜਦੇ
ਜਿਧਰੋਂ ਇਹ ਜਨਮਦੀ ਚੀਸ|

ਦਰਦ ਦੇਣਾ ਤੇ ਸਹਿਕਣ ਦੇਣੀ
ਹੋਈ ਵੈਰੀ ਤੇਰੇ ਚਂਮ ਦੀ ਚੀਸ|

ਇਲਮ ਵਸੀਲੇ ਸਭੇ ਵਰਤੇ
ਖੌਰੇ ਕਿਉਂ ਨਹੀਂ ਰਮਦੀ ਚੀਸ|

ਆ ਕੇ ਮੇਰਾ ਦਰਦ ਕੋਈ ਚੁਗਦੇ
ਹੁਣ ਸਾਥੋਂ ਨਹੀਂ ਹਂਢਦੀ ਚੀਸ|

ਜੇ ਕਿਧਰੇ ਫੜ ਕੱਢਣ ਲੱਗਾਂ
ਸੱਪ ਤੋਂ ਭੈੜਾ ਡਂਗਦੀ ਚੀਸ|

ਜਦ ਦਵਾ ਪੁਛੀ ਤਾਂ ਇਕੋ ਈ ਦੱਸੀ
ਪ੍ਰੀਤ ਤੇਰੀ ਜਿਂਦ ਮਂਗਦੀ ਚੀਸ|
ਹਾਏ ਵੇ ਤੇਰੀ ਜਿਂਦ ਮਂਗਦੀ ਚੀਸ
 
Top