ਚਿੱਠੀ ਲਿਖਦੇ ਨੂੰ ਕਲਮ ਪੁੱਛਣ ਲੱਗੀ

Gill Saab

Yaar Malang
ਚਿੱਠੀ ਲਿਖਦੇ ਨੂੰ ਕਲਮ ਪੁੱਛਣ ਲੱਗੀ,
ਤੂੰ ਕਿਹਨੂੰ ਦਰਦ ਸੁਣਾਉਣ ਲੱਗਾ,
ਕੋਈ ਤੈਨੂੰ ਵੀ ਯਾਦ ਕਰਦਾ ਏ,
ਕਿ ਏਵੇਂ ਵਕਤ ਗਵਾਉਣ ਲੱਗਾ,
ਇੱਥੇ ਆਪਣਿਆ ਤੇ ਵੀ ਕੋਈ ਮਾਣ ਨਹੀਂ,
ਤੂੰ ਗੈਰਾਂ ਤੇ ਹੱਕ ਜਤਾਉਣ ਲੱਗਾ,
ਤੇਰੀ ਹਸਤੀ ਹੈ ਜ਼ਮੀਨ ਤੇ ਪਏ ਪਾਣੀ ਵਰਗੀ,
ਕਿਉਂ ਅੰਬਰਾਂ ਦੇ ਚੰਨ ਨੂੰ ਤੂੰ ਚਾਹੁਣ ਲੱਗਾ......
 
Top