ਚਿੜੀਆਂ

ਛਤੀਰਾਂ ਵਾਲੀਆ ਛੱਤਾਂ ਚ
ਆਲਣੇ ਬਣਾਉਂਦੀਆਂ _
ਕੱਖਾਂ ਨਾਲ ਸਾਰਾ ਘਰ ਭਰਦੀਆਂ ਚਿੜੀਆਂ,
ਹੁਣ ਨਜ਼ਰ ਨਹੀਂ ਆਉਂਦੀਆਂ_
ਸ਼ੀਸ਼ਿਆਂ ਚ ਆਪਣੇ
ਪ੍ਰਛਾਵੇਂ ਨਾਲ ਲੜਦੀਆਂ,
ਆਪੇ ਨੂੰ ਲਹੂ ਲੁਹਾਨ ਕਰਦੀਆਂ ਚਿੜੀਆਂ,
ਹੁਣ ਨਜ਼ਰ ਨਹੀਂ ਆਉਂਦੀਆਂ_
ਸਿਮਿੰਟ ਦੀਆਂ ਛੱਤਾਂ,
ਜਾਲੀਆਂ ਦੇ ਦਰ_
ਪੱਥਰ ਜਿਹੇ ਲੋਕ ,
ਪੱਥਰਾਂ ਦੇ ਘਰ_
ਕਿੱਥੇ ਬੋਟ ਪਾਲਣ,
ਕਿਥੇ ਰਹਿਣ ਚਿੜੀਆਂ_
ਖੇਤਾਂ ਚ ਉਡਦੀ ਜ਼ਹਿਰ,
ਕਿੰਝ ਸਹਿਣ ਚਿੜੀਆਂ_
ਮਾਨਵ ਦੀ ਤਰੱਕੀ ਤੋਂ,
ਨਿਮਾਣੀਆਂ ਹਾਰ ਗਈਆਂ,
ਹੋਂਦ ਨੂੰਬਚਾਉਣ ਲਈ,
ਕਿਧਰੇ ਦੂਰ ਉਡਾਰੀ ਮਾਰ ਗਈਆਂ_
 
Top