ਚਿਹਰਾ ਹਮੇਸ਼ਾ ਨਾਲ ਹੈ ਤੇਰਾ ਚਰਾਗ ਵਾਂਗ

gurpreetpunjabishayar

dil apna punabi
ਕਿੰਨਾ ਹੈ ਦਿਲ ਉਦਾਸ ਤੇ ਗਮਗੀਨ ਸ਼ਾਮ ਹੈ
ਕਿਥੇ ਹੈ ਤੇਰੇ ਚਿਹਰੇ ਦੀ ਕੰਦੀਲ ਸ਼ਾਮ ਹੈ

ਕਾਫਿਰ ਹਾਂ ਪਰ ਨਿਸਾਰ ਹਾਂ ਕੁਦਰਤ ਰੰਗ ਤੋ
ਗੀਤਾ ਗਰਾਂ ਦੀ ਵੀ ਬੜੀ ਤਬਦੀਲ ਸ਼ਾਮ ਹੈ

ਖੇਤਾ ਚ ਚਿਮਨੀਆ ਦਾ ਹੈ ਧੂੰਆਂ ਹਰੇਕ ਥਾਂ
ਮੇਰੇ ਗਰਾਂ ਦੀ ਵੀ ਬੜੀ ਤਬਦੀਲ ਸ਼ਾਮ ਹੈ

ਸ਼ੈਦਾਈ ਤਿਤਲੀਆ ਦਾ ਤੂੰ ਜਸ਼ਨਾ ਤੂੰ ਮਰੀਜ
ਪਰ ਮੇਰੇ ਆਲ੍ਹਣੇ ਅਜੇ ਹਰ ਤੀਲ ਸ਼ਾਮ ਹੈ

ਚਿਹਰਾ ਹਮੇਸ਼ਾ ਨਾਲ ਹੈ ਤੇਰਾ ਚਰਾਗ ਵਾਂਗ
ਭਾਵੇ ਇਹ ਜਿਦਗੀ ਹਜਾਰਾ ਮੀਲ ਸ਼ਾਮ ਹੈ

ਫੁੱਲਾ ਦੇ ਸ਼ੀਸ਼ਿਆ ਚ ਹੈ ਮੁੜ ਮੁੜ ਕੇ ਵੇਖਦੀ
ਕਿੰਨੀ ਬਣੀ ਠਣੀ ਸਜੀ ਰੰਗੀਨ ਸ਼ਾਮ ਹੈ

ਲੇਖਕ ਗੁਰਪ੍ਰੀਤ
 
Top