ਚਾਲਿੱਤਰਾਂ

marjana.bhatia

Kehnde Badnaam Bada
ਸਮਝ ਨਹੀਓ ਆਉਂਦੀ ਦੁਨਿਯਾ ਦੇ ਚਾਲਿੱਤਰਾਂ ਦੀ
ਅੰਦਰੋਂ ਹੋਰ ਬਾਹਰੋਂ ਹੋਰ ਸੋਹਣੇ ਸੋਹਣੇ ਚਿੱਤਰਾਂ ਦੀ ।
ਭੀੜ ਭਾਵੇ ਕਰ ਲਉ ਇਕਠੀ ਬੜੇ ਬੜੇ ਲੋਕਾਂ ਦੀ
ਪਰ ਲਭਣਾ ਇਕ ਵੀ ਨਹੀ ਲੋੜ ਜਿਹੜੇ ਮਿੱਤਰਾਂ ਦੀ ।

ਹਰ ਵਾਰ ਮਾਫ਼ੀ ਦੁਸ਼ਮਣਾ ਨੂ ਮੇਰਾ ਦੇਸ਼ ਦੇਈ ਜਾਂਦਾ
ਸ਼ਾਇਦ ਪੈ ਗਈ ਹੈ ਆਦਤ ਏਹਨੂ ਯਾਰੋ ਛਿੱਤਰਾਂ ਦੀ ।
ਇੰਨਕ਼ਲਾਬ ਜਿੰਦਾਬਾਦ ਦੇ ਨਾਅਰੇ ਬੜੇ ਨੇ ਚਲਦੇ
ਪਰ ਸਮਝ ਕੋਈ ਨਾ ਪਾਵੇ ਡੂੰਘਾਈ ਇਹਨਾ ਅੱਖਰਾਂ ਦੀ ।

ਗਾਲਾਂ, ਤਾਨੇ, ਝਿੜਕਾਂ ਮੈਂ ਸੁਣਦੇ ਸੁਣਦੇ ਅੱਕ ਗਿਆ
ਕੰਨੀ ਪੈਂਦੀ ਨਾ ਆਵਾਜ਼ ਕੋਈ ਮੋਹ ਭਾਰੀਆਂ ਸਤਰਾਂ ਦੀ ।
ਆਟਾ ਦਾਲ ਸਸਤੀ ਹੋਊ ਬਸ ਮਸਤੀ ਹੇ ਮਸਤੀ ਹੋਊ
ਚਾਰੋਂ ਪਾਸੇ ਚਰਚਾ ਹੈ ਨੇਤਾ ਜੀ ਦੀਆਂ ਟਿੱਚਰਾਂ ਦੀ ।
ਹਵਸ ਦਾ ਹੜ ਤਾਂ ਮੇਰੇ ਵਿਚ ਵੀ ਬਥੇਰਾ ਹੈ
ਰਹਿਲ ਪਰ ਕਰਦਾ ਹੈ ਇਜ਼ਤ ਆਪਣੇ ਪਿੱਤਰਾਂ ਦੀ । .......... ਵਿਕਰਮ ਰਹਿਲ ਪਟਿਆਲਾ
 

Saini Sa'aB

K00l$@!n!
ਭੀੜ ਭਾਵੇ ਕਰ ਲਉ ਇਕਠੀ ਬੜੇ ਬੜੇ ਲੋਕਾਂ ਦੀ
ਪਰ ਲਭਣਾ ਇਕ ਵੀ ਨਹੀ ਲੋੜ ਜਿਹੜੇ ਮਿੱਤਰਾਂ ਦੀ ।

sahi keha :wah
 
Top