ਚਾਲਬਾਜ਼ ਨੇ ਆਪਣੀ ਚਾਲ ਅੰਦਰ, ਜੋ ਜੋ ਚਾਲ ਚੱਲੀ ਗੋਲ ਮੋਲ ਚੱਲੀ । ਚੱਲਦੀ ਰਹੀ, ਚੱਲ ਕੇ ਰਹੀ, ਖ਼ੂਬ ਚੱਲੀ, ਚੱਲੀ ਚਾਲ ਤੇ ਚਾਲ ਅਡੋਲ ਚੱਲੀ । ਇਹ ਵੀ ਦੌਰ ਹੁਣ ਚੱਲਿਆ ਜਾਪਦਾ ਏ, ਗੌਰਮਿੰਟ ਬਰਤਾਨੀਆ ਡੋਲ ਚੱਲੀ । ਪਿੱਸੂ ਪਏ ਐਸੇ, ਤੋਤੇ ਉੱਡ ਗਏ ਨੇ, ਪੇਂਜਾ ਸੌਂ ਗਿਆ ਤੇ ਬਿੰਬ ਬੋਲ ਚੱਲੀ ।