ਚਾਅ

Tejjot

Elite
ਫਿੱਕੇ ਪੈ ਗਏ ਚਾਅ ਮੇਰੇ ਦਿਲ ਦੇ ਖੌਰੇ ਹੁਣ ਪੂਰੇ ਨੀ ਹੋਣੇ
ਮੇਰੇ ਲੇਖਾਂ ਵਿੱਚ ਰੱਬ ਨੇ ਲਿਖੇ ਨੇ ਧੁਰ ਤੋਂ ਰੌਣੇ
ਝੱਲ ਰਿਹਾ ਹਾਂ ਮੈਂ ਧੱਕੇ ਤਕਦੀਰ ਮੇਰੀ ਨੇ ਜੋ ਕੀਤੇ
ਕਿਸੇ ਨੂੰ ਕੁੱਝ ਕਹਿ ਨਾ ਪਾਇਆ ਬੁੱਲ ਰੱਖੇ ਸਦਾ ਸੀਤੇ
ਤੇਜ ਦੁੱਖੜੇ ਦਿਲ ਦੇ ਅਕਸਰ ਹੰਝੂਆ ਨਾਲ ਧੋ ਲੈਂਦਾ ਏ
ਕੰਧਾਂ ਦਾ ਸਹਾਰਾ ਲਾ ਤੈਨੂੰ ਚੇਤੇ ਕਰਕੇ ਰੋ ਲੈਂਦਾ ਏ @ਤੇਜੀ
 
Top