ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ

bhandohal

Well-known member
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ,

ਸਿਦਕਦਿਲੀ ਨਿਭਾਵਣੀ ਬੜੀ ਮੁਸ਼ਕਿਲ।

ਕੰਢੇ ਬੈਠ ਕੇ ਸਾਗਰ ਨਹੀਂ ਪਾਰ ਹੁੰਦੇ,

ਥਾਹ ਦਿਲਾਂ ਦੀ ਪਾਵਣੀ ਬੜੀ ਮੁਸ਼ਕਿਲ।

ਕੇਵਲ ਬਹਿਸ ਨਾ ਨਿਆਂ ਨਿਬੇੜ ਸਕਦੀ,

ਸੱਚੀ ਆਖ ਸੁਣਾਵਣੀ ਬੜੀ ਮੁਸ਼ਕਿਲ।

ਫੜਾਂ ਮਾਰਨਾ ਬੜਾ ਆਸਾਨ ਬੇਸ਼ੱਕ,

ਐਪਰ ਗੱਲ ਵਿਆਹਵਣੀ ਬੜੀ ਮੁਸ਼ਕਿਲ।:so

param
 
Top