ਗੱਲ ਹੱਕ ਦੀ ਕਰੋ

ਗੱਲ ਹੱਕ ਦੀ ਕਰੋ
ਗੱਲ ਸੱਚ ਦੀ ਕਰੋ
ਜਿਹੜੀ ਸਾਰਿਆਂ ਨੂੰ ਜੱਚੇ
ਗੱਲ ਜੱਚਦੀ ਕਰੋ !
ਗੱਲ ਜਿਹੜੀ ਕਿਸੇ ਦਾ
ਕਲੇਜਾ ਵਿੰਨ ਦੇਵੇ,
ਗੱਲ ਇੱਹੋ ਜਿਹੀ
ਨਾ ਕਦੇ ਮੱਚਦੀ ਕਰੋ !
ਨੰਵੀ ਪੀੜੀ ਨੂੰ ਨਵੀ
ਸੋਚ ਦੇਕੇ ਜਾਈਏ
ਗੱਲ ਪਿਆਰ ਵਾਲੀ
ਰੂਹਾਂ ਵਿੱਚ ਰੱਚਦੀ ਕਰੋ !
ਦੇਵੋਂ ਜੁਬਾਨ ਹੁੰਦੀ ਜਿਵੇ
ਪੱਥਰ ਤੇ ਲਕੀਰ
ਗੱਲ ਕਦੇ ਨਾ
ਕੱਚੀ ਕੱਚ ਦੀ ਕਰੋ !
ਛੱਡ ਮੰਨ ਵਿਚੋਂ ਵੈਰ ਤੇ ਗੁਮਾਨ
ਗੱਲ ਆਪਣੇ-ਬੈਗਾਨਿਆ
ਨਾਲ "ਰਵੀ"ਹੱਸਦੀ ਕਰੋ


11/08/10
 
Top