ਗੰਢ ਰਿਸ਼ਤਿਆਂ ਦੀ

ਇੱਕ ਦਿਨ ਗੰਢ ਰਿਸ਼ਤਿਆਂ ਦੀ ਟੁਟ ਜਾਣੀ ਏ,
ਸਾਂਝ ਦਿਲਾਂ ਦੀ ਮੁੱਕ ਜਾਣੀ ਏ,
ਇੱਕ ਹੀ ਧੀ ਤੇ ਇੱਕ ਹੀ ਪੁਤਰ,
ਨਾ ਕੋਈ ਮਾਸੀ ਤੇ ਨਾ ਕੋਈ ਫੁਫੜ,
ਨਾ ਲਾਡਲਾ ਦਿਓਰ ਤੇ ਨਾ ਹੀ ਭਾਬੀ,
ਰਹਿ ਜਾਣੇ ਨੇ ਅੰਕਲ-ਆਂਟੀਂ,
ਹੁਣ ਤੇ ਹਾਲਤ ਹੋਰ ਵੀ ਵਿਗੜੀ,
ਪੁਤਰ ਜਾਂ ਫਿਰ ਧੀ ਇੱਕ ਜਮਣੀ,
ਨਾ ਕੋਈ ਚਾਚਾ,ਨਾ ਕੋਈ ਤਾਇਆ,
ਨਾ ਕੋਈ ਭੂਆ ਦਾ ਰਿਸ਼ਤਾ ਰਹਿਣਾ,
ਰਖੜੀ ਬਨੇ ਗੀ ਕਿਸ ਨੂੰ ਧੀ ਰਾਣੀ,
ਜੇ ਨਾ ਹੋਵੇ ਭੈਣ ਵੀਰ ਦੀ,
ਕਲਾਈ ਸੁੰਨੀ ਓਸਦੀ ਰਹਿ ਜਾਣੀ,
ਠੀਕ ਹੈ ਆਬਾਦੀ-ਮਹੰਗਾਈ ਦੇਸ਼ ਵਿੱਚ ਵੱਧ ਗਈ,
ਪਰ ਰਿਸ਼ਤਿਆਂ ਦੀ ਕਦਰ ਤੇ ਹੋਰ ਵੀ ਘਟ ਗਈ,
ਕਿਸ ਨਾਲ ਦੁਖ-ਸੁਖ ਓਹ ਵੰਡਣ ਗੇ,
ਦਿਲ ਦੀ ਹਸਰਤ ਦਿਲ ਵਿੱਚ ਰਹਿ ਜਾਣੀ ਏ,
ਸੌਚੋਂ ਨਾਨਕੇ-ਦਾਦਕੇ ਵਿੱਚ ਕੋਣ ਰਹਿ ਜਾਣਗੇ,
ਇੱਕ ਦਿਨ ਗੰਢ ਰਿਸ਼ਤਿਆਂ ਦੀ ਟੁਟ ਜਾਣੀ ਏ,
ਸਾਂਝ ਦਿਲਾਂ ਦੀ ਮੁੱਕ ਜਾਣੀ ਏ।

Writer-Sarbjit Kaur TooR
 
Last edited:
:fu ਬਹੁਤ ਸੋਹਣਾ ਲਿਖੇਆ ਭੈਣ ਜੀ...ਕੁਝ ਅਲੱਗ..ਤੇ ਪੜਕੇ ਬਹੁਤ ਸਕੂਨ ਮਿਲੇਆ. ਏਵੇ ਹੀ ਸਾਨੂੰ ਸੋਹਣੇ ਸੋਹਣੇ ਵਿਸ਼ੇਆ ਦੇ ਉਪਰ ਲਿੱਖਕੇ...ਸੱਚਾਈ ਦੇ ਨੇੜੇ ਕਰਦੇ ਜਾਵੋ...ਕਿਉਕੀ ਬਹੁਤ ਲੋਕੀ ਅੱਜ ਕੱਲ ਇੱਕ ਝੂਠੀ ਜਿੰਦਗੀ ਜੀ ਰਹੇ ਨੇ...ਲੋ ਭੈਣ ਜੀ...ਆਪਣਾ ਨਵਾ ਟੋਪਿਕ...ਲੋਕੀ ਅੱਜ ਕੱਲ ਇੱਕ ਝੂਠੀ ਜਿੰਦਗੀ ਜੀ ਰਹੇ ਨੇ :)

:wah :wah...ho jao suru :hug
 
Top