ਗੈਰੀ ਨਈ ਕੋਈ ਲਿਖਾਰੀ

ਜੋ ਦੁਨੀਆ ਵਿੱਚ ਵਿਚਰਦਾ ਏ,ਗਲ ਆਪੇ ਈ ਬਣ ਜਾਂਦੀ,ਯਾਰੋ ਮੈਂ ਨਈ ਕੋਈ ਲਿਖਾਰੀ,,

ਮਾਂ ਤਾਂ ਹੁੰਦੀ ਏ ਬੋਹੜ ਦੀ ਛਾਂ,,

ਬਚਿੱਆ ਨੂੰ ਰਖੱਦੀ ਏ ਸੁੱਕੀ ਥਾਂ,,

ਮਾਂ ਤਾਂ ਹੁੰਦੀ ਸਬ ਨੂੰ ਪਿਆਰੀ,,

ਜੋ ਦੁਨੀਆ ਵਿੱਚ ਵਿਚਰਦਾ ਏ,ਗਲ ਆਪੇ ਈ ਬਣ ਜਾਂਦੀ,ਯਾਰੋ ਮੈਂ ਨਈ ਕੋਈ ਲਿਖਾਰੀ,,

ਪਿਓ ਦਾ ਸਾਇਆ ਹੁੰਦਾ ਸਿਰ ਤੇ ਰਬ ਵਰਗਾ,,

ਪਿਓ ਤਾਂ ਯਾਰੋ , ਯਾਰ ਹੁੰਦਾ ਏ ਰਬ ਵਰਗਾ,,

ਪਿਓ ਨਾਲ ਹੀ ਹੁੰਦੀ ਗੈਰੀ ਅਸਲੀ ਯਾਰੀ,,

ਜੋ ਦੁਨੀਆ ਵਿੱਚ ਵਿਚਰਦਾ ਏ,ਗਲ ਆਪੇ ਈ ਬਣ ਜਾਂਦੀ,ਯਾਰੋ ਮੈਂ ਨਈ ਕੋਈ ਲਿਖਾਰੀ,,

ਕੁੜੀਆਂ ਤੋਂ ਬਿਨਾ ਏ ਜੀਵਨ ਅੱਗੇ ਕਿਵੇਂ ਵਦਣਾ ਏ,,

ਗੈਰੀਆ ਏ ਤਾਂ ਸਬ ਜਾਣਦੇ ਨੇ,,

ਫਿਰ ਵੀ ਜਾਂਦੇ ਕੁੜੀਆਂ ਨੂੰ ਕੁੱਖ ਵਿੱਚ ਮਾਰੀ,,

ਜੋ ਦੁਨੀਆ ਵਿੱਚ ਵਿਚਰਦਾ ਏ,ਗਲ ਆਪੇ ਈ ਬਣ ਜਾਂਦੀ,ਯਾਰੋ ਮੈਂ ਨਈ ਕੋਈ ਲਿਖਾਰੀ,,

ਮੁੰਡੇ ਤਾਂ ਅੱਜ ਕੱਲ ਦੇ ਗੈਰੀ ਨਸ਼ਿਆਂ ਦੇ ਵਿੱਚ ਪੈ ਗਏ ਨੇ,,

ਭੁਲਕੇ ਆਪਣੀ ਅਣਖ ਨੂੰ ਜਵਾਨੀ ਕਿਧਰ ਨੂੰ ਲੈ ਗਏ ਨੇ,,

ਖਾਂਦੇ ਨੇ ਡੋਡੇ ਤੇ ਪੀਂਦੇ ਨੇ ਸ਼ਰਾਬ ਆਪਣੀ ਜ਼ਿੰਦਗੀ ਜਾਣ ਉਜਾੜੀ,,

ਜੋ ਦੁਨੀਆ ਵਿੱਚ ਵਿਚਰਦਾ ਏ,ਗਲ ਆਪੇ ਈ ਬਣ ਜਾਂਦੀ,ਯਾਰੋ ਮੈਂ ਨਈ ਕੋਈ ਲਿਖਾਰੀ,,

ਵਿੱਚ ਕੋਲਜਾਂ ਦੇ ਪੜਦੇ ਨੇ,,

ਪੜਨ ਤਾਂ ਕੋਈ ਜਾਂਦਾ ਨਈ,,

ਕੁੜੀਆਂ ਲਈ ਗੇਟਾਂ ਉੱਤੇ ਖੜਦੇ ਨੇ,,

ਰਿਸ਼ਵਤ ਚਾੜਕੇ ਕਰਦੇ ਨੇ ਨੋਕਰੀ ਸਰਕਾਰੀ,,

ਜੋ ਦੁਨੀਆ ਵਿੱਚ ਵਿਚਰਦਾ ਏ,ਗਲ ਆਪੇ ਈ ਬਣ ਜਾਂਦੀ,ਯਾਰੋ ਮੈਂ ਨਈ ਕੋਈ ਲਿਖਾਰੀ,,

ਗੈਰੀ ਨੇਤਾ ਤੇ ਸਾਰੇ ਕੁਰਸੀ ਪਿੱਛੇ ਲੜਦੇ ਨੇ,,

ਮੈਂ ਏ ਕਰਦੂੰ ,ਮੈਂ ਓ ਕਰਦੂੰ,ਗਲਾ ਹੀ ਕਰਦੇ ਨੇ,,

ਵੋਟਾਂ ਲੈਣ ਲਈ ਆ ਜਾਂਦੇ ਨੇ ਬਣਕੇ ਵੱਡੇ ਭਿਖਾਰੀ,,

ਜੋ ਦੁਨੀਆ ਵਿੱਚ ਵਿਚਰਦਾ ਏ,ਗਲ ਆਪੇ ਈ ਬਣ ਜਾਂਦੀ,ਯਾਰੋ ਮੈਂ ਨਈ ਕੋਈ ਲਿਖਾਰੀ,,

ਏਸ ਸ਼ਾਇਰੀ ਨੂੰ ਪੜਕੇ ਯਾਰੋ, ਬੇਸ਼ਕ ਤਾੜੀ ਮਾਰ ਦਿਓ,,

ਯਾਦ ਰਖਣਾ ਏਸ ਲਿਖੀ ਨੂੰ ,ਐਵੇਂ ਨਾ ਏਨੂੰ ਵਿਸਾਰ ਦਿਓ,,

ਜੋ ਦੇਸ਼ ਦੀ ਖਾਤਿਰ ਜਾਨ ਵਾਰੇ ਓਨੂੰ ਕਹਿੰਦੇ ਨੇ ਸਰਦਾਰੀ,,

ਜੋ ਦੁਨੀਆ ਵਿੱਚ ਵਿਚਰਦਾ ਏ,ਗਲ ਆਪੇ ਈ ਬਣ ਜਾਂਦੀ,ਯਾਰੋ ਗੈਰੀ ਨਈ ਕੋਈ ਲਿਖਾਰੀ,,
 
Top