ਗੁਲਜ਼ਾਰ

ਮੇਰੇ ਮਾਲੀ ਦੀ ਉਮਰ ਹੋਵੇ ਲੰਬੀ,
ਕਰੇ ਮੇਹਨਤਾ ਇਸ ਗੁਲਜ਼ਾਰ ਅੰਦਰ,
ਖਿੜੇ ਰਹਿਣ ਸਦਾ ਫੁੱਲ ਇਸਦੇ,
ਰਹੇ ਸਦਾ ਹੀ ਬਸੰਤ ਬਾਹਰ ਇਸ ਵਿੱਚ,
ਖੂਨ ਦੇ ਇੱਕ - ਇੱਕ ਕਤਰੇ ਨਾਲ ਸਿੰਜਇਆ ਇਹ ਗੁਲਸਤਾਂ ਮੇਰਾ,
ਪਾਈ ਰੀਝਾਂ ਤੇ ਸਧਰਾਂ ਦੀ ਮੈਂ ਮਿਟੀ,
ਨਾ ਕੋਈ ਝੂਲੇ ਗਮਾਂ ਦੀ ਹਨੇਰੀ ਇਸ ਵਿੱਚ,
ਕਿਸੇ ਦੁਸ਼ਮਣ ਦੀਆਂ ਆਹਾਂ ਦਾ ਨਾ ਸੇਕ ਪਏ,
ਅਰਮਾਨਾਂ ਦੀ ਧਰਤੀ ਤੇ ਖਿੜੇਨੇ ਫੁੱਲ ਇਸਦੇ,
ਹਥ ਜੋੜੇ ਏਹ ਅਰਜ ਹੈ ਰੱਬ ਨੂੰ ਮੇਰੀ,
ਨਾ ਹੋਵੇ ਪਤਝੜ ਰਹੇ ਸਦਾ ਬਹਾਰ ਇਸ ਵਿੱਚ,
ਚਾਹੇ "ਜੀਤ" ਰਵੇ ਨਾ ਰਵੇ, ਇਸ ਗੁਲਜ਼ਾਰ ਅੰਦਰ।

Writer-Sarbjit Kaur Toor
 
Last edited:
Top