ਗੀਤ ਬਣਦੇ

ਤਾਰ ਜੋੜਨੀ ਪੈਂਦੀ ਐ ਓਹਦੇ ਨਾਲ
ਜੀ ਫੇਰ ਜਾ ਕੇ ਗੀਤ ਬਣਦੇ
ਜੋ ਆਸ਼ਕ਼ੀ ਸਿਖਾ ਗੇ ਸੱਚੀ-ਸੁੱਚੀ
ਜੀ ਓਹੀਓ ਕਿੱਸੇ ਰੀਤ ਬਣਦੇ

ਛੱਡ ਦੁਨੀਆਦਾਰੀ ਦੀਆਂ ਰੀਤਾਂ ਨੂੰ
ਫੇਰ ਕੱਲ੍ਹੇ ਹੋਣਾ ਪੈਂਦਾ ਏ
ਸਭ ਨੀਦਾਂ ਵੀ ਸ੍ਵਾਂ ਕੇ ਪਰ੍ਹੇ ਸੁੱਤੀਆਂ ਨੂੰ
ਫੇਰ ਝੱਲੇ ਹੋਣਾ ਪੈਂਦਾ ਏ
ਰਾਤ ਚਾਨਣੀ ਦੇ ਥੱਲੇ ਗਲੀਆਂ ਸੁੰਨੀਆਂ
ਅਖਰ ਓਦੋਂ ਮੀਤ ਬਣਦੇ
ਤਾਰ ਜੋੜਨੀ ..........

ਅਚੰਬਾ ਤਾਂ ਲਿਖਾਰੀ ਨੂੰ ਵੀ ਹੁੰਦਾ ਏ
ਜਦ ਆਪੇ ਹੀ ਅਖਰ ਬੌਹੜਦੇ
ਜੇਹੜੀ ਗੱਲ ਕਦੇ ਸੋਚੀ ਵੀ ਨਹੀਂ ਹੁੰਦੀ
ਓਹ ਪਤਾ ਨਹੀ ਫ਼ੇ ਕਿਥੋਂ ਔਹੜਜੇ
ਮੈਨੂੰ ਗੁਣ ਇਹਨਾਂ ਬੰਦਿਆਂ ਦਾ ਲਗਦਾ
ਕੇ ਖੁਦਾਈ ਦੇ ਰਫੀਕ ਬਣਦੇ
ਤਾਰ ਜੋੜਨੀ ...

ਇਹਨਾਂ ਲਫਜਾਂ ਨੂੰ ਸਮਝਣਾ ਵੀ ਔਖਾ
ਜੀ ਹਾਰੀ-ਸਾਰੀ ਕੰਮ ਕੋਈ ਨਾਂ
ਲਭੇ ਵਿਰਲਾ ਹੀ ਡੂੰਘਾਈ ਚੋਂ ਨਿਚੋੜ
ਹਰ ਵਿੱਚ ਇਹਨਾਂ ਦੰਮ ਕੋਈ ਨਾਂ
ਮੇਰੇ ਵਰਗਿਆਂ ਨੂੰ ਸਮਝ ਓਦੋਂ ਲੱਗਦੀ
ਜਦ ਪਹਿਰੇ ਇਹ ਸਟੀਕ ਬਣਦੇ

ਤਾਰ ਜੋੜਨੀ ਪੈਂਦੀ ਐ ਓਹਦੇ ਨਾਲ
ਜੀ ਫੇਰ ਜਾ ਕੇ ਗੀਤ ਬਣਦੇ
ਜੋ ਆਸ਼ਕ਼ੀ ਸਿਖਾ ਗੇ ਸੱਚੀ-ਸੁੱਚੀ
ਜੀ ਓਹੀਓ ਕਿੱਸੇ ਰੀਤ ਬਣਦੇ

Gurjant singh
 
Top