ਗੀਤਕਾਰੀ

Yaar Punjabi

Prime VIP
ਜੋ ਨਾਲ ਜਜਬਾਤਾ ਸਿੰਗਾਰੀ ਜਾਵੇ
ਉਹਨੂੰ ਸਾਇਰੀ ਕਹਿੰਦੇ ਨੇ,
ਜੋ ਨਬਜ ਸਮਝਕੇ ਜਿਊਦੇ ਦੁਨੀਆ ਦੀ
ਉਹਨੂੰ ਦੁਨੀਆਦਾਰੀ ਕਹਿੰਦੇ ਨੇ,
ਆਪਣੇ ਤਜਰਬੇ ਕਲਮ ਤੇ ਲਿਆਉਣ ਨੂੰ
ਸਮਝਦਾਰੀ ਕਹਿੰਦੇ ਨੇ,
ਜੋ ਰੀਝ ਨਾਲ ਕੀਤੀ ਜਾਵੇ
ਉਹਨੂੰ ਮੀਨਾਕਾਰੀ ਕਹਿੰਦੇ ਨੇ,
ਦੂਜਿਆ ਨੂੰ ਆਪਣੇ ਚ ਢਾਲਕੇ ਲਿਖੇ ਜੋ
ਉਹਨੂੰ ਲਿਖਾਰੀ ਕਹਿੰਦੇ ਨੇ,
ਜੋ ਖੁਦ ਵੀ ਜਗੇ ਤੇ ਲੋਕਾ ਨੂੰ ਵੀ ਜਗਾ ਦੇਵੇ
ਉਹਨੂੰ ਨਜਮ ਪਿਆਰੀ ਕਹਿੰਦੇ ਨੇ,
ਸੋਹਣੇ ਖਿਆਲ ਹੀ ਸੋਹਣਾ ਲਿਖਾਉਦੇ ਨੇ
ਕਿਸੇ ਲਈ ਹੀ ਖੁੱਲਦੀ ਖਿਆਲਾ ਦੀ ਬਾਰੀ ਕਹਿੰਦੇ ਨੇ,
ਸੋਚ ਆਪਣੀ ਨੂੰ ਸਬਦਾ ਚ ਪਰਾਉਣ ਨੂੰ
ਸਬਦਾ ਨਾਲ ਯਾਰੀ ਕਹਿੰਦੇ ਨੇ,
ਤੇ ਜੋ ਮਨਦੀਪ,,,ਇਹਨਾ ਸਭ ਨੂੰ ਮਿਲਾਕੇ ਬਣੇ
ਉਹਨੂੰ ਗੀਤਕਾਰੀ ਕਹਿੰਦੇ ਨੇ..
 
Top