ਗੀਤ

ਖਿੱਲਰੇ ਵਾਲ ਉੱਡਦੇ ਫਿਰਦੇ ਕਰ ਰਹੇ ਨੇ ਇਸ਼ਾਰਾ।
ਕਿੰਨਾਂ ਮੈਨੂੰ ਸਹਿਣਾ ਪਿਆ ਦੁੱਖ ਜੁਦਾਈ ਦਾ ਕਰਾਰਾ।

ਵੱਟਾਂ ਨਾਲ ਭਰੇ ਲੀੜੇ ਬੇਚੈਨੀ ਵਾਲਾ ਹਾਲ ਦੱਸਦੇ
ਉਨੀਂਦੇ ਨੈਣਾਂ ਤੇ ਸੋਜੇ ਬੇਚੈਨੀ ਵਾਲਾ ਹਾਲ ਦੱਸਦੇ

ਖਾਲੀ ਕੰਨ ਢੰਡੋਰਾ ਪਿੱਟਦੇ ਗਹਿਣੇ ਕਰ ਗਏ ਕਿਨਾਰਾ।
ਪਾਉਂਦੀ ਸੀ ਹਾਰ ਜਿਹੜੇ ਗਲ਼ ਤੋਂ ਉੱਤਰ ਗਏ

ਰੰਗ ਬਿਰੰਗੀਆਂ ਵੰਗਾਂ ਦੇ ਟੋਟੇ ਸਾਰੇ ਖਿੰਡੇ ਪਏ
ਮੰਗਣੀ ਦੀ ਛਾਪ ਗੁੰਮੀ ਚੱਲਿਆ ਨਹੀਂ ਕੋਈ ਚਾਰਾ।

ਲਾਲ ਗੱਲ੍ਹਾਂ ਹੰਝੂਆਂ ਨਾਲ ਘਰਾਲਾਂ ਪੈ ਪੈਕੇ ਖੁਰਣ
ਡੱਬ ਖੜੱਬੇ ਲੰਮੇ ਨੌਂਹ ਨਹੁੰ ਪਾਲਿਸ਼ ਨੂੰ ਉਡੀਕਣ

ਪੇਪੜੀ ਜੰਮੇ ਬੁੱਲ੍ਹਾਂ ਤੇ ਮੁਸਕਾਣ ਨਹੀਂ ਆਉਂਦੀ ਦੁਬਾਰਾ।
ਹੱਥ ਸਿਜਦਾ ਕਰਦੇ ਉੱਠਦੇ ਮੌਤ ਛੇਤੀ ਆ ਜਾਵੇ

ਬਿਰਹੋਂ ਦੇ ਜੁਲਮਾਂ ਤੋਂ ਛੁਟਕਾਰਾ ਜਲਦੀ ਮੈਨੂੰ ਦੁਆਵੇ
ਇੱਥੇ ਮੈਂ ਰੁਲ ਰਹੀ ਕਿਤੇ ਉਹ ਮਰਦਾ ਵਿਚਾਰਾ
 
Top