ਗਾਨੀ ਅੱਜ ਫੇਰ ਤੇਰੀ ਛੋਟੀ ਹੋ ਗਈ

gurpreetpunjabishayar

dil apna punabi
ਅਸਲੋਂ ਹੀ ਸੁੱਚੀ ਤੇ ਸੱਚੀ ਸਾਡੀ ਯਾਰੀ
ਪਲ ਵਿੱਚ ਤੇਰੇ ਲਈ ਬਨੌਟੀ ਹੋ ਗਈ
ਕਿਸੇ ਮਣਕਾ ਕਰਾ ਛੱਲਾ ਚੀਚੀ ਵਿੱਚ ਪਾਇਆ
ਗਾਨੀ ਅੱਜ ਫੇਰ ਤੇਰੀ ਛੋਟੀ ਹੋ ਗਈ

ਵੇਚ ਕੇ ਨੀ ਹਾੜੀ ਨਵੀਂ ਪੱਗ ਮੈਂ ਲਿਆਂਦੀ
ਓਸ ਰੰਗ ਦੀ ਨਾ ਗੁੱਤ ਕਦੇ ਗੁੰਦੀ ਤੂੰ ਪਰਾਂਦੀ
ਹੁਨ ਨਿੱਤ ਨਵੇਂ ਰੰਗ ਦੀ ਚੁੰਨੀ ਤੂੰ ਰੰਗਾਵੇਂ
ਤੇਰੇ ਸਦਕੇ ਲਲਾਰੀ ਦੀ ਵੀ ਰੋਟੀ ਹੋ ਗਈ
ਕਿਸੇ ਮਣਕਾ ਕਰਾ ਛੱਲਾ ਚੀਚੀ ਵਿੱਚ ਪਾਇਆ
ਗਾਨੀ ਅੱਜ ਫੇਰ ਤੇਰੀ ਛੋਟੀ ਹੋ ਗਈ

ਕਿਸੇ ਪੜੇ ਲੇਖੇ ਕੋਲੋਂ ਅਸੀਂ ਖਤ ਜਾ ਲਿਖਾਇਆ
ਟੂਸ਼ਨ ਦੇ ਰਾਹ ਵਿੱਚ ਜਾਂਦੀ ਨੂੰ ਫੜਾਇਆ
ਸਫਿਆਂ ਤੋਂ ਵੱਧ ਜਿਹੜੀ ਹੁਣ ਖਤਾਂ ਨੂੰ ਸੰਭਾਲੇ
ਐਮ ਬੀ ਡੀ ਅੰਗਰੇਜੀ ਗੈਡ ਮੋਟੀ ਹੋ ਗਈ
ਕਿਸੇ ਮਣਕਾ ਕਰਾ ਛੱਲਾ ਚੀਚੀ ਵਿੱਚ ਪਾਇਆ
ਗਾਨੀ ਅੱਜ ਫੇਰ ਤੇਰੀ ਛੋਟੀ ਹੋ ਗਈ

ਵੱਡੇ ਜ਼ੇਰੇ ਵਾਲੀਆਂ ਦੇ ਕੰਮ ਤੋੜ ਕੇ ਨਿਬਾਉਣਾ
ਖਰੇ ਸਿਓਣੇ ਜਿਹਾ ਸੱਚਾ ਇਸ਼ਕ ਕਮਾਉਣਾ
ਤੂੰ ਕਿਸੇ ਭਲ ਪਿੱਛੇ ਲਾਈ ਤਾਂ ਹੀਂ ਖੋਟੀ ਹੋ ਗਈ
ਕਿਸੇ ਮਣਕਾ ਕਰਾ ਛੱਲਾ ਚੀਚੀ ਵਿੱਚ ਪਾਇਆ
ਗਾਨੀ ਅੱਜ ਫੇਰ ਤੇਰੀ ਛੋਟੀ ਹੋ ਗਈ
ਗਾਨੀ ਅੱਜ ਫੇਰ ਤੇਰੀ ਛੋਟੀ ਹੋ ਗਈ
 
Top