ਗ਼ਜ਼ਲ

ਮਹਿਕੇ ਫੁੱਲਾਂ ਨੂੰ ਹੌਸਲਾ ਦੇਵੇ
ਕੋਈ ਮਹਿਕਾਂ ਨੂੰ ਹੌਸਲਾ ਦੇਵੋ

ਨਾ ਨਿਰਾਸ਼ਾ ਕੁਰਾਹੇ ਪਾ ਦੇਵੇ
ਕੋਈ ਬੱਚਿਆਂ ਨੂੰ ਹੌਸਲਾ ਦੇਵੋ

ਹਾਇ ਡੇਗਣ ਨਾਂ, ਥੱਕ ਚੱਲੇ ਨੇ
ਮੇਰੇ ਪੈਰਾਂ ਨੂੰ ਹੌਸਲਾ ਦੇਵੋ

ਸੜਕ ਡਾਹਡੀ ਉਦਾਸ ਲਗਦੀ ਹੈ
ਕੋਈ ਰਾਹੀਆਂ ਨੂੰ ਹੌਸਲਾ ਦੇਵੋ

ਜਿੰਦਗੀ ਦਾ ਨੇ ਹਾਦਸੇ ਹਿੱਸਾ
ਭਰੀਆਂ ਅਖੀਆਂ ਨੂੰ ਹੌਸਲਾ ਦੇਵੋ |

ਜੁਗਨੂਆਂ ਨੇ ਤਾਂ ਟਿਮਟਿਮਾਓਣਾ ਹੈ
ਡਰੀਆਂ ਰਾਤਾਂ ਨੂੰ ਹੌਸਲਾ ਦੇਵੋ |
 
Top