ਗ਼ਜ਼ਲ

ਮਨ ਵਿੱਚੋਂ ਉੱਠਦੇ ਵਲਵਲਿਆਂ ਦੇ ਸਾਗਰ ਵਗੇ।
ਰੌਅ ਆਉਂਦੇ ਰਹੇ ਪਰ ਗ਼ਮ ਡੁੱਬੇ ਨਾ ਅਜੇ।

ਅਕਾਸ਼ਾਂ ਵਿੱਚ ਜੁੜੀ ਮਹਿਫ਼ਲ ਤੇ ਬਿਜਲੀ ਚਮਕੀ
ਬੂੰਦਾਂ ਦੇ ਹਾਰ ਪਹਿਨੀਂ ਬੱਦਲ ਬੈਠੇ ਸਜੇ।

ਘਾਟਾਂ ਤੇ ਬੇੜੀਆਂ ਵਿੱਚ ਫ਼ਾਸਲੇ ਲੰਮੇ ਰਹੇ
ਚੱਪੂਆਂ ਅਤੇ ਬਾਦਬਾਨਾਂ ਦੇ ਮੁੜ੍ਹਕੇ ਚੋਣ ਲੱਗੇ।

ਹਲਟਾਂ ਨੇ ਮਸਤ ਹੋਕੇ ਆਪਣੀ ਧੁਨ ਛੇੜੀ
ਬਲਦਾਂ ਦੀਆਂ ਟੱਲੀਆਂ ਦੇ ਸਾਜ ਮੋਹਕ ਵੱਜੇ।

ਉੱਚੀ ਗਰਦ ਵਿੱਚ ਲੁਕੇ ਥੱਕੇ ਚਿਹਰੇ ਯਾਤਰੂਆਂ ਦੇ
ਕਾਫ਼ਲੇ ਤੋਰਨ ਲਈ ਜਦੋਂ ਢੋਲ ਸਵੇਰੇ ਗੱਜੇ।

ਸ਼ਿਕਾਰ ਦੀਆਂ ਚੀਕਾਂ ਅਤੇ ਤੜਫਣ ਦਿਲਚਸਪ ਬੜੀ ਲਗਦੀ
ਬਾਜ ਚਾਹੇ ਓਨੇ ਮਾਸ ਨਾਲ ਨਾ ਪੂਰਾ ਰੱਜੇ।

ਛਿਪਿਆ ਸੂਰਜ ਖ਼ੁਸ਼ੀ ਵੰਡਦੀਆਂ ਕਿਰਨਾਂ ਬਿਖੇਰਦਾ
ਗ਼ਮਾਂ ਦੇ ਨ੍ਹੇਰੇ ਵਿੱਚ ਝੁਕਾ ਤੁਰੇ ਧੌਣ ਢੱਗੇ।

ਵਲਵਲਿਆਂ ਦੇ ਸਾਗਰ ਬੰਦ ਹੋਏ ਬੋਤਲ ਵਿੱਚ
ਉਹਨਾਂ ਸਾਗਰਾਂ ਨੂੰ ਤਲਾਸ਼ਦੇ ਢੱਕਣ ਖੁੱਲਣ ਲੱਗੇ।


writen by :_ kaka gill
 
Top