ਗ਼ਜ਼ਲ

ਦਿਲ ਦਾ ਬੀਮਾਰ ਆਸ਼ਿਕ ਮੇਰੇ ਯਾਰਾਨੇ ਛੁੱਟ ਗਏ।
ਮੈਂ ਇੱਕ ਵੀਰਾਨ ਝਰਨਾ ਜੀਹਦੇ ਪਾਣੀ ਸੁੱਕ ਗਏ।

ਪਹਾੜਾਂ ਦੀਆਂ ਚੋਟੀਆਂ ਤੇ ਬਰਫ ਖੁਰ ਗਈ ਜਦੋਂ
ਮੇਰੇ ਮਹਿਬੂਬ ਦੇ ਬੁੱਲ੍ਹੋਂ ਪ੍ਰੇਮ-ਤਰਾਨੇ ਰੁਕ ਗਏ।

ਇਸ ਛਾਤੀ ਦੇ ਉੱਪਰ ਚੀਲਾਂ ਦੇ ਟਾਹਣੇ ਡਿੱਗੇ
ਯਾਰ ਮੁੱਖ ਛਿਪਾਕੇ ਕਤਲ ਕਰਨ ਲਈ ਝੁਕ ਗਏ।

ਭਾਰੇ ਪੱਥਰ ਕੰਢੇ ਤੋਂ ਢਲਕੇ ਰਾਹ ਰੋਕ ਖ਼ੜੇ
ਬੇਵਫਾ ਯਾਰਾਂ ਘਾਇਲ ਛੱਡਿਆ ਸ਼ਾਇਦ ਵਾਰ ਉੱਕ ਗਏ।

ਕੁਝ ਪਿਆਲੇ ਦੇ ਯਾਰ ਮੇਰਾ ਲਹੂ ਪੀਣ ਵਾਲੇ
ਨਫ਼ਰਤ ਨਾਲ ਨੱਕ ਚੜ੍ਹਾਕੇ ਮੂੰਹ ਉੱਤੇ ਥੁੱਕ ਗਏ।

ਤਨ ਉੱਤੇ ਪਾਣੀ ਬਿਨਾਂ ਮੱਛੀਆਂ ਤੜਫ ਤੜਫ ਮਰਦੀਆਂ
ਪੱਕੇ ਜਖਮਾਂ ਨੂੰ ਦੇਖਕੇ ਵੈਦ ਘਰੇ ਲੁਕ ਗਏ।

ਮਸਾਣਾਂ ਵਿੱਚ ਜਗ੍ਹਾ ਮੁੱਕੀ ਲੱਕੜਾਂ ਮੇਰੇ ਲਈ ਸਿੱਲੀਆਂ
ਭਰਿਆਂ ਲਈ ਸਭ ਹਾਜਰ ਸੁਕਿਆਂ ਲਈ ਮੁੱਕ ਗਏ




writen by :- kaka gill
 
Top