ਗਲਾਂ ਦੀਆਂ ਬਸ ਖਾਈ ਜਾ ਰਵੀ ਵੀਰ

ਜਿਸ ਇਨਸਾਨ ਦੀ ਮੈਂ ਵਿਆਖਿਆ ਕਰਨ ਜਾ ਰਿਹਾ । ਇਹ ਅਜ ਕਲ ਬਹੁਗਿਣਤੀ ਚ ਪਾਇਆ ਜਾ ਰਿਹਾ

ਹਥਾਂ ਦੀਆਂ ਛੱਡ,ਗਲਾਂ ਦੀਆਂ ਖਾ
ਟੋਪੀ ਇਧਰ ਉਧਰ ਘੁਮਾਈ ਜਾ ।
ਕੰਮ ਕਰਨ ਦੀ ਲੋੜ ਨਹੀ ਕੋਈ
ਗਲਾਂ ਦੀਆਂ ਬਸ ਖਾਈ ਜਾ ।
ਰਖ ਦਾੜੀ ਨੂੰ ਲਿਸ਼ਕਾ ਕੇ
ਘੁਗੀ ਰੰਗੇ ਕਪੜੇ ਪਾ ਕੇ
ਲੀਡਰਾਂ ਨਾਲ ਫੋਟੋ ਖਿਚਵਾ ਕੇ
ਚਰਚਾ ਦੇ ਵਿਚ ਆਈ ਜਾ
ਕੰਮ ਕਰਨ ਦੀ ਲੋੜ ਨਹੀ ਕੋਈ
ਗਲਾਂ ਦੀਆਂ ਬਸ ਖਾਈ ਜਾ ।
ਮਜੂਲੂਮਾਂ ਦੀਆਂ ਗਲਾਂ ਕਰਕੇ
ਸਿਆਸਤ ਦੀਆਂ ਪੋੜੀ ਚੜ ਕੇ
ਸਟੇਜਾਂ ਦੇ ਉਪਰ ਖੜ ਕੇ
ਫੋਕੇ ਨਾਹਰੇ ਲਾਈ ਜਾ
ਕੰਮ ਕਰਨ ਦੀ ਲੋੜ ਨਹੀ ਕੋਈ
ਗਲਾਂ ਦੀਆਂ ਬਸ ਖਾਈ ਜਾ ।
ਦੇਸ਼ ਭਗਤੀ ਦਾ ਮਖੌਟਾ ਰਖ ਪਾਕੇ
ਪਾਸਪੋਰਟ ਰਖ ਨਵਾਂ ਬਣਾ ਕੇ
ਸਾਧ ਕਿਸੇ ਨਾਲ ਸਾਂਝੀ ਪਾਕੇ
ਗੇੜੇ ਵਿਦੇਸ਼ਾ ਦੇ ਵਿਚ ਲਾਈ ਜਾ
ਕੰਮ ਕਰਨ ਦੀ ਲੋੜ ਨਹੀ ਕੋਈ
ਗਲਾਂ ਦੀਆਂ ਬਸ ਖਾਈ ਜਾ ।
ਰਖ ਵਜੀਰਾਂ ਨਾਲ ਬਣਾ ਕੇ
ਝੂਠੇ ਵਾਅਦਿਆਂ ਤੇ ਜੈਕਾਰੇ ਲਾ ਕੇ
ਟੇਡਰਾਂ ਚੋ ਕਮਿਸ਼ਨ ਖਾ ਕੇ
ਖੁਲਾ ਖਾ ਤੇ ਨੰਗਾ ਨਹਾਈ ਜਾ
ਕੰਮ ਕਰਨ ਦੀ ਲੋੜ ਨਹੀ ਕੋਈ
ਗਲਾਂ ਦੀਆਂ ਬਸ ਖਾਈ ਜਾ ।
ਨੋਜਵਾਨ ਸੈਨਾ ਬਣਾ ਕੇ
ਢੋਲਕਿਆਂ ਛੈਣੇ ਟਲੀਆਂ ਬਜਾ ਕੇ
ਪਰਭਾਤ ਫੇਰੀਆਂ ਜਗਰਾਤੇ ਕਰਵਾ ਕੇ
ਸਿਰੋਪੇ ਇਕ ਦੂਜੇ ਗਲ ਪਾਈ ਜਾ
ਕੰਮ ਕਰਨ ਦੀ ਲੋੜ ਨਹੀ ਕੋਈ
ਗਲਾਂ ਦੀਆਂ ਬਸ ਖਾਈ ਜਾ ।
ਇਸ਼ਤਿਹਾਰ ਇਕ ਨਵਾਂ ਬਣਾ ਲੇ
ਵਧੀਆ ਜਿਹੀ "ਰਵੀ "ਆਪਣੀ ਫੋਟੋ ਲਾ ਲੇ
ਗੂਰੁ ਪੂਰਵ,ਤਿਉਹਾਰਾਂ ਉਤੇ
ਇਸ਼ਤਿਹਾਰ ਚੋਂਕਾ ਉਤੇ ਲਾਈ ਜਾ
ਕੰਮ ਕਰਨ ਦੀ ਲੋੜ ਨਹੀ ਕੋਈ
ਗਲਾਂ ਦੀਆਂ ਬਸ ਖਾਈ ਜਾ ।
 
Top