UNP

ਗਲਤੀ

Go Back   UNP > Poetry > Punjabi Poetry

UNP Register

 

 
Old 09-May-2013
Arun Bhardwaj
 
Lightbulb ਗਲਤੀ

ਗਲਤੀ ਤਾਂ ਅੱਖੀਆਂ ਦੀ ਹੁੰਦੀ ਹੈ,ਦਰਦ ਦਿਲ ਨੂੰ ਸਹਿਣਾ ਪੈਂਦਾ ਏ
ਸਭ ਕੁਝ ਦੱਸਣ ਨੂੰ ਤਾਂ ਦਿਲ ਕਰਦਾ ,ਪਰ ਚੁੱਪ ਰਹਿਣਾ ਪੈਂਦਾ ਏ

ਦੁਕਾਨ ਇਸ਼ਕ ਦੀ ਉੱਤੇ ਸੁਪਨਿਆ ਦੇ ਤੋਹਫ਼ੇ ਸਜੇ ਹੋਏ ਦਿਸਦੇ ਨੇ
ਪਰ ਜਿੰਦਗੀ ਕੌਡੀਆਂ ਵਰਗੀ ਹੁੰਦੀ,ਗਮ ਉਧਾਰਾ ਲੈਣਾ ਪੈਂਦਾ ਏ

ਹਰ ਜਜਬਾਤ ਹੁੰਦਾ ਦਿਲ ਦਾ ਬੇਸ਼ਕ ਪੱਕੇ ਪਹਾੜਾ ਤੋਂ ਵੀ ਪੱਕਾ
ਪਰ ਹਾਲਾਤਾਂ ਦੇ ਤੁਫਾਨਾ ਅੱਗੇ ਕਦੇ ਕਦੇ ਓਹਨੂੰ ਢਹਿਣਾ ਪੈਂਦਾ ਏ

ਸਫ਼ਰ ਲੰਬਾ ਤੇ ਕੋਈ ਧੁਰ ਤਕ ਜਾਣ ਵਾਲਾ ਮੁਸਾਫ਼ਿਰ ਨਹੀ ਨਾਲ
ਥੱਕੇ ਹੋਏ ਸਾਹਾਂ ਲਈ ਰੁਕਣਾ ਪੈਂਦਾ ਏ 'ਤੇ ਆਪੇ ਬਹਿਣਾ ਪੈਂਦਾ ਏ

ਕੁਝ ਗੱਲਾਂ ਹੁੰਦੀਆਂ ਜਿਨ੍ਹਾ ਨੂੰ ਕਹਿਣ ਲਈ ਜੁਬਾਨ ਨਹੀ ਮਿਲਦੀ
ਲਾਲੀ ਉਨ੍ਹਾ ਨੂੰ ਬੇ-ਜੁਬਾਨ ਕਾਗਜ਼ -ਕਲਮ ਨਾਲ ਕਹਿਣਾ ਪੈਂਦਾ ਏ

written by...ਲਾਲੀ ਅੱਪਰਾ {ਤਜਿੰਦਰ ਅੱਪਰਾ }

 
Old 09-May-2013
VIP_FAKEER
 
Re: ਗਲਤੀ

kya baat

 
Old 09-May-2013
<~Man_Maan~>
 
Re: ਗਲਤੀ

nyc

 
Old 13-May-2013
#Bullet84
 
Re: ਗਲਤੀ


Post New Thread  Reply

« ਠੰਡੀ ਹਵਾ | Keho jehi ae dunia »
X
Quick Register
User Name:
Email:
Human Verification


UNP