ਗਮ

ਪਹਿਲਾਂ ਲੱਗਦੀ ਸੀ ਇਹ ਓਪਰੀ ਜਿਹੀ.
ਹੁਣ ਤਨਹਾਈ ਮੇਰੀ ਮੈਨੂੰ ਨਸ਼ਾ ਦਿੰਦੀ ਹੈ.
ਅੱਲੇ ਜ਼ਖਮ ਤੇ ਜਦੋਂ ਆਉਂਦਾ ਹੈ ਖਰੀਂਢ.
ਮੱਠੀ ਮੱਠੀ ਖੁਰਕ ਜਿਉਂ ਮਜ਼ਾ ਦਿੰਦੀ ਹੈ||
ਦੁੱਖਾਂ ਬਿਨਾਂ ਲੱਗਦਾ ਹੈ ਔਖਾ ਹੁਣ ਜੀਣਾ.
ਇਹੋ ਮੇਰੀ ਪਿਆਸ ਅਤੇ ਇਹੋ ਮੇਰੀ ਭੁੱਖ ਨੇ.
ਹਰ ਵੇਲੇ ਰਹਿੰਦੇ ਹੁਣ ਮੇਰੇ ਨਾਲ ਨਾਲ.
ਠੰਡ ਵਿੱਚ ਧੁੱਪ ਅਤੇ ਗਰਮੀਂ ਚ ਰੁੱਖ ਨੇ||
ਗਮਾਂ ਨੂੰ ਬਣਾ ਕੇ ਯਾਰ ਜੀਣਾ ਸਿੱਖ ਲਈਏ.
ਫਿਰ ਜੀਣ ਦਾ ਵੀ ਵੱਖਰਾ ਨਜ਼ਾਰਾ ਹੁੰਦਾ ਹੈ,
ਇਹਨਾਂ ਨਾਲ ਸਾਂਝ ਹੁਣ ਇੰਝ "ਬਖਸ਼ੀ" ਦੀ.
ਜਿੰਵੇਂ ਸਾਥੀ ਕੋਈ ਸਾਂਹਾਂ ਤੋਂ ਪਿਆਰਾ ਹੁੰਦਾ ਹੈ||
 
Top