ਗਜ਼ਲ

sardar dhami

sardardhami
ਗਿਧੇ ਪੈਦੇਂ ਸੀ ਕਦੀ ਇਨਾਂ ਘਰਾਂ ਚੇ
ਖਾਕ ਉਡਦੀ ਹੈ ਅਜਕਲ ਜਿਨਾ ਦਰਾਂ ਚੇ
ਨਜਰ ਲਗੀ ਹੈ ਕਿਸਦੀ ਪੰਜਾਬ ਨੂੰ
ਪਲ ਪਲ ਗੁਜਰਦਾ ਹੈ ਅਜਕਲ ਡਰਾਂ ਚੇ
ਤੀਰ ਤਾਂ ਕੱਸ ਲਏ ਉਸਨੇ ਸਾਨੂੰ ਪੰਛੀ ਜਾਣਕੇ
ਛੁਪਾਏ ਨੇ ਅਸੀਂ ਵੀ ਖੰਜਰ ਆਪਣੇ ਪਰਾਂ ਚੇ
ਕਿੰਜ ਹੋਇਆ ਇਹ ਹਸ਼ਰ ਮੇਰੇ ਪੰਜਾਬ ਦਾ
ਪੁੱਛ ਨਾ ਹੜ ਜਾਵਾਂਗਾ ਮੈੰ ਹੰਝੂਆ ਦੇ ਹੜਾਂ ਚੇ
ਕੁਝ ਮਾਰ ਗਈ ਸਾਨੂੰ ਆਪਸ ਦੀ ਲੜਾਈ ਵੀ
ਕਮੀ ਵੀ ਬਹੁਤ ਸੀ ਸਾਡੇ ਰਹਿਬਰਾਂ ਚੇ
ਵਾਰ ਦਿੰਦੇ ਸੀ ਸਭ ਕੁਝ ਆਪਣਾ ਪਲਾਂ ਚੇ
ਕੈਸੀ ਦਿਲਕਸ਼ੀ ਸੀ ਉਨਾਂ ਜਾਦੂਗਰਾਂ ਚੇ
ਨਸ਼ਾ ਹੀ ਨਸ਼ਾ ਹੈ ਚਾਰ ਚੁਫੇਰੇ
ਮੇਲੇ ਵੀ ਲਗਦੇ ਸੀ ਕਦੀ ਮੇਰੇ ਗਰਾਂ ਚੇ
ਸਰਦਾਰ ਧਾਮੀ
 
Top