ਖੈਰਾਤਾਂ

ਦਿਲ ਨਈ ਲੱਗਦਾ ਕੱਲਿਆਂ ਹੁਣ ਤਾਂ,
ਦੱਸ ਕਿਸ ਨੂੰ ਪਾਵਾਂ ਬਾਤਾਂ।
ਦਰਦ-ਕਹਾਣੀ ਕਿਸ ਆਖ ਸੁਣਾਵਾਂ,
ਸੱਜਣਾ ਦਿੱਤੀਆਂ ਜੋ ਸੌਗਾਤਾਂ।
ਪਤਝੜ ਵੀ ਬਹਾਰ ਜਾਪਦੀ ਸੀ
ਹੁਣ ਇੱਕਲਿਆ ਲੰਘਣ ਬਰਸਾਤਾਂ।
ਨੈਣ ਸੁੰਮਦਰ ਸੁੱਕਿਆ ਹੁਣ ਤਾਂ,
ਦੇ-ਦੇ ਕੇ ਧਰਵਾਸਾਂ।
ਹੋਕੇ-ਹਾਵੇ ਸਭ ਦਰਦ ਪੁਰਾਣੇ,
ਬਸ ਯਾਦ ਨੇ ਉਹ ਮੁਲਾਕਾਤਾ।
ਔਸੀਂਆ ਪਾ-ਪਾ ਦਿਨ ਨੇ ਲੰਘਦੇ,
ਤਾਰੇ ਗਿਣ-ਗਿਣ ਰਾਤਾਂ।
ਦਿਲ ਨੂੰ ਚੈਨ ਨਾ ਅੱਖੀਆਂ 'ਚ ਨੀਂਦਰ,
ਉਹਦੀ ਯਾਦ ਮਾਰੇ ਬਸ ਝਾਤਾਂ।
ਨੱਕ ਰਗੜ ਸੀ ਮੱਥੇ ਟੇਕੇ,
ਕੀਤੀਆਂ ਦਿਲ ਤੋ ਸੀ ਫਰਿਆਦਾ।
ਵਿਸ਼ਵਾਸ ਸੀ ਪੂਰਾ ਰੱਬ ਅਤੇ ਸੱਜਣਾ,
ਦੋਹਾਂ ਨਾ ਕਦਰ ਪਾਈ ਜ਼ਜ਼ਬਾਤਾਂ।
ਦੁਖੀ ਹੋਇਆ ਇਸ ਜ਼ਿੰਦਗੀ ਤੋ ਰੱਬਾ,
"ਅੰਮਿ੍ਤ" ਬਸ ਮੌਤ ਮੰਗੇ ਖੈਰਾਤਾਂ।
 
Top