ਖੂਹ

ਬੁੱਕ ਭਰਕੇ ਪੀਓ ਇਸ ਖੂਹ ਤੋਂ
ਇਹ ਅੰਮ੍ਰਿਤ ਹੈ ਪਾਣੀ ਨਹੀਂ।

ਲੰਮੀਆਂ ਉਮਰਾਂ ਬਖਸ਼ਣ ਵਾਲਾ ਕਿੱਥੇ
ਇਹ ਦਿੰਦਾ ਨਵੀਂ ਜਵਾਨੀ ਨਹੀਂ।

ਆਬ-ਏ-ਹਯਾਤ ਦਾ ਖਿਆਲ ਛੱਡ ਦਿਓ
ਇਹ ਸਿਕੰਦਰ ਦੀ ਨਿਸ਼ਾਨੀ ਨਹੀਂ।

ਕਿਸਮਤ ਦੇ ਵਿੱਚ ਜੋ ਲਿਖਿਆ ਹੋ ਜਾਂਦਾ
ਇਹ ਇਸ ਦੀ ਕੋਈ ਮੇਹਰਬਾਨੀ ਨਹੀਂ।

ਪਿਆਸ ਬੁਝਾਉਣ ਵਾਲਾ ਇਸਦਾ ਪਾਣੀ ਮਿੱਠਾ
ਇਹ ਲੋੜਦਾ ਕਿਸੇ ਦੀ ਕੁਰਬਾਨੀ ਨਹੀਂ।

ਇਸ ਦੀਆਂ ਟਿੰਡਾਂ ਜੰਗਾਲ ਨਾਲ ਗਲ਼ ਗਈਆਂ
ਇਹ ਹਲਟੀ ਬੇਗੈਰਤ ਬਚੀ ਨਿਮਾਣੀ ਨਹੀਂ।

ਬਲਦਾਂ ਦੀਆਂ ਜੋੜੀਆਂ ਕੰਮ ਕਰਕੇ ਹੰਭੀਆਂ
ਇਹ ਆੜਾਂ ਦੀ ਤਿਰਖਾ ਬੁਝਾਣੀ ਨਹੀਂ।

ਸੱਤਾਂ ਜਨਮਾਂ ਦੀ ਤਰੇਹ ਨੂੰ ਸ਼ਾਂਤੀ ਦੇਵੇ
ਇਹ ਖੂਹ ਦਾ ਮੁੱਕਦਾ ਪਾਣੀ ਨਹੀਂ।
 
Top