ਖੁਸ਼ ਰਹਿਣ ਡਰੇਵਰ ਵੀਰੇ

ਖੁਸ਼ ਰਹਿਣ ਡਰੇਵਰ ਵੀਰੇ
ਮਾਵਾਂ ਦੇ ਸੋਹਣੇ ਪੁੱਤ ਹੀਰੇ
ਘਰ ਤੋ ਸਦਾ ਬਾਹਰ ਨੇ ਰਹਿੰਦੇ
ਘਾਟੇ ਵਾਦੇ ਝਲਦੇ ਰਹਿੰਦੇ
ਲੰਬੇ ਰੂਟ ਨਾਲ ਯਾਰੀ ਰਹਿੰਦੀ
ਖੋਰੇ ਕਿਓਂ ਦੁਨਿਆ ਮਾੜਾ ਕਹਿੰਦੀ
ਕਦੇ ਕਿਸੇ ਦਾ ਬੁਰਾ ਨੀ ਮੰਗਦੇ
ਸਮੇ ਤੇ ਪੂਰਾ ਸਮਾਨ ਨੇ ਵੰਡਦੇ
ਦਿਨ ਰਾਤ ਉਖਾ ਕੰਮ ਨੇ ਕਰਦੇ
ਸਾਰੇ ਘਰ ਦਾ ਭਾਰ ਨੇ ਜਰਦੇ
ਭਾਵੇ ਵਿੱਚ ਇੰਡੀਆ ਜਾਂ ਹੋਵੇ ਪਰਦੇਸ
ਪਰ ਕਦੇ ਨੀ ਛੱਡਿਆ ਅਪਣਾ ਭੇਸ਼
ਬੜੀ ਉਖੀ ਮਿਤਰਾ ਕਰਨੀ ਕਮਾਈ
ਕਦੇ ਹੱਥੀ ਟ੍ਰਕ ਚਲਾ ਕੇ ਵਖਾਈ
ਰਾਹ ਵੀ ਸਾਰੇ ਪੂੱਠੇ ਮਿਲ ਜਾਂਦੇ
ਕਰ ਕੇ ਜਤਨ ਲੱਬਣੇ ਪੈਂਦੇ
ਉੱਚੀ ਆਵਾਜ ਚ ਚਮਕੀਲਾ ਵੱਜਦਾ
ਟਾਪ ਗੇਰ ਚ ਟ੍ਰਾਲਾ ਫੇਰ ਭੱਜਦਾ
rta ਵਾਲੇ ਬਹੁਤ ਰੋਕਦੇ
ਵੱਡੇ ਵੱਡੇ fine ਠੋਕਦੇ
ਵੱਡਾ ਜਿਗਰਾ ਪਰਵਾਹ ਨੀ ਕਰਦੇ
ਰੱਬ ਦਾ ਨਾਂ ਲੈ ਕੇ ਹੁੰਗਾਰਾ ਭਰਦੇ
ਭਾਵੇਂ ਲਖਾਂ ਦੁਖ ਨੇ ਵਰਦੇ
ਡੱਟ ਕੇ ਪੂਰਾ ਮੁਕਾਬਲਾ ਕਰਦੇ
ਰੱਬਾ ਹਰ ਮੰਗ ਪੂਰੀ ਕਰਦੇ
ਝੋਲੀਆਂ ਖੁਸ਼ੀਆਂ ਨਾਲ ਵੇ ਭਰਦੇ
ਸੋਹਨਾ ਡਰੇਵਰਾ ਦਾ ਵਕ਼ਤ ਲੰਘਾ
ਕਿਸੇ ਦਾ ਮਾੜਾ ਨਾ ਹੱਥੀ ਕਰਵਾ
“ਬਾਜਵਾ” ਰਹਿਣ ਵਿੱਚ ਚੜਦੀ ਕਲਾ
ਮੰਗੇ “ਹਰਮਨ” ਸਬਨਾ ਦਾ ਭਲਾ
ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )
 
Top