ਖਿਆਲਾਂ ਦੇ ਪੈਰੀਂ ਜੰਜੀਰਾਂ ਨਾ ਪਾ


ਖਿਆਲਾਂ ਦੇ ਪੈਰੀਂ ਜੰਜੀਰਾਂ ਨਾ ਪਾ
ਹੁਣ ਕਰਦੇ ਅਜਾਦ ਜੀਕਣ ਵਗਦੀ ਹਵਾ

ਪੱਥਰਾਂ ਦੇ ਘਰੇ ਲੋਕਾਂ ਦਾ ਵਾਸ ਹੈ
ਜਿੰਦਾ ਦਿਲ ਵਾਂਗਰਾਂ ਤੂੰ ਸੁਪਨੇ ਸਜਾ

ਜ੍ਹੇਰਾ ਵੀ ਕਰ ਲੈ ਪੈਰਾਂ ਤੇ ਖੜਨ ਦਾ
ਬੁਝ ਦਿਲ ਦੇ ਵਾਂਗ ਨਾ ਤੂੰ ਹੰਝੂ ਵਹਾ

ਮੰਜਲਾਂ ਦੀ ਰਾਹ ਕੰਡੇ ਵੀ ਮਿਲਣਗੇ
ਚੱਲਦੇ ਹੀ ਚੱਲਦੇ ਗੁਲਦਸਤੇ ਬਣਾ

ਹਨੇਰੇ ਦੀ ਬੁੱਕਲ ਰੱਖੀ ਹੈ ਓੜ ਕੇ
ਜਲਕੇ ਸ਼ਮਾਂ ਵਾਂਗਰ ਚਾਨਣੀ ਨੂੰ ਪਾ

ਆਰ.ਬੀ.ਸੋਹਲ
 
Top