ਖਾਹਿਸ਼ਾਂ

ਖਾਹਿਸ਼ਾਂ ਅਤੇ ਵਕਤ ਦੇ ਹੱਥੋਂ ਕਠਪੁਤਲੀ ਬਣ ਕੇ ਰਿ ਗਈ ਦੁਨੀਆਂ
ਜਦੋਂ ਹਿਸਾਬ ਦਾ ਦਿਨ ਆਇਆ, ਇੱਕ ਰੋਣਾ ਰੋਣ ਬਹਿ ਗਈ ਦੁਨੀਆਂ


ਖਾਹਿਸ਼ਾਂ ਮੇਰੀਆਂ ਅਪਣੀਆਂ ਨਹੀਂ ਨੇ
ਮੈਂ ਰੌਲਾ ਪਾ ਪਾ ਥੱਕ ਗਈ ਹਾਂ

ਇੱਕ ਮੁੱਕੇਦੀ ਏ ,ਦੂਜੀ ਜੰਮ ਜਾਂਦੀ ਏ
ਮੈਂ ਪੂਰੀਆਂ ਕਰ ਕਰ ਥੱਕ ਗਈ ਹਾਂ


ਕੌਣ ਬਣਾਉਂਦਾ ਏ ਇਹਨਾਂ ਦੁੱਖ ਦੇਣੀਆਂ ਨੂੰ
ਜਾਂ ਖੁਸ਼ੀਆਂ ਅਪਣੀ ਮੰਜਿਲ ਲੱਭਦੀਆਂ ਨੇ

ਪਲ ਭਰ ਦੀ ਖੁਸ਼ੀ ਪਾਉਣ ਦੀ ਖਾਤਿਰ
ਕਿੰਨੀਆਂ ਕੋਸ਼ਿਸ਼ਾਂ ਕਰਦੀਆਂ ਲੱਗਦੀਆਂ ਨੇ


ਕੁੱਝ ਨਾ ਹੋਣ ਨਾਲੋਂ , ਕੁੱਝ ਕਿਉਂ ਏ
ਨਾਂ ਜੰਮਣ ਨਾਲੋਂ , ਸਭ ਜੰਮਦੇ ਕਿਉਂ ਨੇ

ਜੇ ਮਰ ਕੇ ਵੀ ਆਤਮਾ ਨਹੀਂ ਮਰਦੀ
ਤਾਂ ਮੌਤ ਨੂੰ ਮੌਤ ਸਭ ਮੰਨਦੇ ਕਿਉਂ ਨੇ


ਖਾਹਿਸ਼ਾਂ ਇਹ ਰੱਬ ਦੀਆਂ, ਧਰਤੀ ਇਹ ਰੱਬ ਦੀ
ਇਨਸਾਨ ਹਰਪਲ ਜਲਿਆ ਖਾਹਿਸ਼ਾਂ ਦੀ ਅੱਗ ਏ

ਜਿੰਨੀ ਦੇਰ ਖਾਹਿਸ਼ਾਂ ਨੇ, ਉੰਨੀ ਦੇਰ ਜਿੰਦਗੀ ਏ
ਖਾਹਿਸ਼ਾਂ ਤੋਂ ਬਿਨਾਂ ਇੱਕ ਪਲ ਵਿੱਚ ਰੱਬ ਏ
 
Top