ਖਾਲੀ ਹੱਥ

ਖਾਲੀ ਹੱਥ ਆਇਆ ਸੀ ਤੇ ਤੈਂ ਖਾਲੀ ਹੱਥ ਜਾਣਾ ਉਏ,
ਮਾਰ ਮਾਰ ਠੱਗੀਆਂ ਜੋੜੇ ਮਾਇਆ ਨੂੰ, ਦੱਸ ਇੱਥੋਂ ਕੀ ਲਿਜਾਣਾ ਉਏ,
ਰੋਵੇਂਗਾ ਭੁੱਬਾਂ ਮਾਰ ਮਾਰ ਤੇ ਤੈਂ ਅੰਤ ਨੂੰ ਖੜ੍ਹੇ ਨੇ ਹੀ ਦਰਗਾਹ ਵਿੱਚ ਪਛਤਾਣਾ ਉਏ,
ਪੰਜੇ ਵਿਕਾਰਾਂ ਦਾ ਜਿਹੜਾ ਰੱਬ ਨੇ ਕਿੱਤਾ ਹੈ ਲਾਇਆ ਏ, ਉਹਨਾਂ ਤੈਨੂੰ ਹਰ ਵੇਲੇ ਭਰਮਾਣਾ ਉਏ,
"ਪ੍ਰੀਤ" ਸਿਆਂ ਸਮਾਂ ਲੰਘਦਾ ਈ ਜਾਂਦਾ ਏ, ਕੱਦ ਤੈਂ ਆਪਣੇ ਆਪੇ ਨੂੰ ਗੁਰੂ ਜੀ ਦੇ ਚਰਨਾਂ ਵਿੱਚ ਬਿਠਾਣਾ ਉਏ ।
 
Top