ਖਵਾਇਸ਼

ਨੀਂ ਤੂੰ ਪੁੱਛ ਇਤਿਹਾਸਾਂ ਕੋਲੋਂ ਸਾਂਝ ਤੇਰੀ ਸਾਡੀ,
ਪਾ ਕੇ ਤੇਰੇ ਨਾ ਪਿਆਰ ਸਾਨੂੰ ਮਿਲੀ ਇਹ ਆਜ਼ਾਦੀ,
ਗੱਲ ਦੇਸ਼-ਕੌਮ ਉੱਤੇ ਜਦ ਆਵੇ ਫਾਂਸੀਏ ਨੀਂ ਯੋਧੇ ਹੱਸ ਮਾਰਦੇ,
ਜੱਜ ਪੁੱਛਦਾ ਖਵਾਇਸ਼ ਜਦੋਂ ਆਖਰੀ, ਤੇਰੇ ਤੇ ਬੱਸ ਹੱਥ ਧਰਦੇ,

ਕੁੱਖੋਂ ਜੰਮੇਂ ਦਾ ਕਲੇਜਾ ਦੇਖ ਮੂਹਂ ਪਵਾਈ ਜਾਂਦਾ,
ਸੀਸ ਕੌਮ ਲਈ ਨੀਂ ਬੁਢਾ ਤਲੀ ਤੇ ਟਿਕਾਈ ਜਾਂਦਾ,
ਜੋ ਸਾਹ ਨਾਂ ਲੈਣ ਚੀਜਾਂ ਓਹਵੀ ਕੰਬਣ ਕਿ ਮੌਤ ਨੂੰ ਮਖੌਲਾਂ ਕਰਦੇ
ਗੱਲ ਦੇਸ਼-ਕੌਮ ਉੱਤੇ ਜਦ ਆਵੇ ਫਾਂਸੀਏ ਨੀਂ ਯੋਧੇ ਹੱਸ ਮਾਰਦੇ,
ਜੱਜ ਪੁੱਛਦਾ ਖਵਾਇਸ਼ ਜਦੋਂ ਆਖਰੀ, ਤੇਰੇ ਤੇ ਬੱਸ ਹੱਥ ਧਰਦੇ,

ਜੇਲਾਂ ਤੇ ਕਟਹਿਰਿਆਂ ਨਾਂ ਯਾਰੀ ਸਾਡੀ ਪੱਕੀ
ਇਨਕਲਾਬੀਆਂ-ਪੰਜਾਬੀਆਂ ਨੇਂ ਕੀਤੇ ਗੋਰੇ ਸ਼ੱਕੀ
ਇੱਕੋ ਹੈ ਅਸੂਲ ਵਾਰ ਛਾਤੀ ਤੇ ਨੀਂ ਅੱਖਾਂ ਚ' ਜਨੂਨ ਤਰਦੇ,
ਗੱਲ ਦੇਸ਼-ਕੌਮ ਉੱਤੇ ਜਦ ਆਵੇ ਫਾਂਸੀਏ ਨੀਂ ਯੋਧੇ ਹੱਸ ਮਾਰਦੇ,
ਜੱਜ ਪੁੱਛਦਾ ਖਵਾਇਸ਼ ਜਦੋਂ ਆਖਰੀ, ਤੇਰੇ ਤੇ ਬੱਸ ਹੱਥ ਧਰਦੇ,

ਲੈ ਲਿਓ ਓਏ ਸੇਧ ਜਾਂ ਕਹਿ ਲਵੋ ਧਮਕੀ,
ਭੁੱਲ ਜਾਇਓ ਓਏ ਮਿਟਾਉਣਾ ਵਿੱਚ ਮੌਤ ਵੀ ਦੰਮ ਕੀ,
ਫਿਰ ਪਾ ਲਏ ਜੇ ਬਸੰਤੀ ਅਸਾਂ ਚੋਲੇ ਤੇ ਦੇਖੀਂ ਕਿੱਦਾਂ ਰੰਗ ਚੜਦੇ
ਗੱਲ ਦੇਸ਼-ਕੌਮ ਉੱਤੇ ਜਦ ਆਵੇ ਫਾਂਸੀਏ ਨੀਂ ਯੋਧੇ ਹੱਸ ਮਾਰਦੇ,
ਜੱਜ ਪੁੱਛਦਾ ਖਵਾਇਸ਼ ਜਦੋਂ ਆਖਰੀ, ਤੇਰੇ ਤੇ ਬੱਸ ਹੱਥ ਧਰਦੇ,

Gurjant Singh
 
Last edited:
Top