ਖਰਵੇ ਜੇ ਹੱਥਾਂ ਤੇ ਨਾ ਦਿਸਣ ਪਿਆਰ ਦੀਆਂ ਲਕੀਰਾਂ

KARAN

Prime VIP
ਖਰਵੇ ਜੇ ਹੱਥਾਂ ਤੇ ਨਾ ਦਿਸਣ ਪਿਆਰ ਦੀਆਂ ਲਕੀਰਾਂ,
ਥੱਕੇ ਟੁੱਟੇ ਸੁੱਤੇਆਂ ਦੇ ਸੁਪਨੇ ਚ ਆਉਣੀਆਂ ਕੀ ਹੀਰਾਂ.

ਜਿਹਨੇ ਸਾਰਾ ਦਿਨ ਜਾਨ ਨਾਲ ਕਹੀ ਹੋਏ ਚਲਾਈ,
ਉਹਨੂੰ ਰੁੱਖੀਆਂ ਸੁੱਕੀਆਂ ਰੋਟੀਆਂ ਵੀ ਲਗਦੀਆਂ ਖੀਰਾਂ.

ਜੀਹਦਾ ਖੇਤ ਹੀ ਏ ਹੱਜ ਜੀਹਦੇ ਖੇਤ ਹੀ ਨੇ ਮੱਕੇ,
ਮਿੱਟੀ ਨਾਲ ਮਿੱਟੀ ਹੋਏ ਦੀਆਂ ਕੀ ਰੱਬ ਨਾਲ ਸੀਰਾਂ.

ਹਾੜ ਸਾਉਣ ਕਿਸੇ ਮਹੀਨੇ ਸਾਹ ਸੁਖ ਦਾ ਨਾ ਆਵੇ,
ਅੰਨਦਾਤੇ ਨੂੰ ਦੂਖੀ ਕੀਤਾ ਹਵਾ ਪਾਣੀ ਦੇਆਂ ਪੀਰਾਂ.

ਖਰਵੇ ਜੇ ਹੱਥਾਂ ਤੇ ਨਾ ਦਿਸਣ ਪਿਆਰ ਦੀਆਂ ਲਕੀਰਾਂ.
ਘੂਕ ਥੱਕੇ ਟੁੱਟੇ ਦੇ ਸੁਪਨੇ ਚ ਕੇਵੀ ਆਉਣੀਆਂ ਕੀ ਹੀਰਾਂ.
unknown
 
Top