ਖਤ

Saini Sa'aB

K00l$@!n!
ਤੈਨੂੰ .ਖਤ,
ਤੇਰੇ ਕਹਿਣ ਤੇ ਹੀ ਲਿਖਿਆ ਸੀ,
ਤੇ ਤੂੰ ਹੱਥ ਤੇ ਹੱਥ ਰੱਖ ਕੇ ਕਿਹਾ ਸੀ,
ਮੇਰਾ ਭੇਜਿਆ ਹਰ ਸ਼ਬਦ,
ਮਨ ਦੇ ਭਾਵਾਂ ਦਾ,
ਸਹੀ ਪ੍ਰਤੀਕ ਹੋਵੇਗਾ ।


ਤੇਰੇ ਕਹਿਣ ਤੇ ਹੀ,
ਤੇਰੇ .ਖਤ ਦੀ ਉਡੀਕ ਕਰਦਾ ਹਾਂ ।
ਉਂਜ ਤੇ ਭਾਵੇ ਮੇਰੀ ਜ਼ਿੰਦਗੀ ਦੀ ਅਕਾਈ,
ਬਣੀ ਹੀ ਹਰ ਛਿਣ ਦੇ,
ਇੰਤਜ਼ਾਰ ਤੋਂ ਗੁੜਤੀ ਲੈ ਕੇ ਹੈ ।

ਅਜ ਫਿਰ, ਵੇਦਣਾ,
ਤੜਪ ਤੇ ਚੀਸ ਉੱਠੀ ਹੈ
ਦਿਲ ਸਮੁੰਦਰ ਦੇ ਉਛਾਲੇ ਚੌਂ,
ਜਵਾਰ-ਭਾਟੇ ਵਾਂਗ
ਮੇਰੇ ਹਰ ਪਾਸੇ,
ਚਿੱਬ-ਖੜਿੱਬੀਆਂ ਯਾਦਾਂ ਥਪੇੜੇ ਮਾਰਦੀਆਂ ਹਨ ।
ਪਰ ਮੈ ਫਿਰ ਵੀ,
ਇਹ ਸਬ ਜਰ ਗਿਆ ਹਾਂ ।
ਕੁਝ ਪਲਾਂ ਵਿਚ
ਇਹ ਸਭ ਸ਼ਾਂਤ ਹੋ ਜਾਵੇਗਾ,
ਜਦ ਪੋਸਟ-ਮੈਨ
ਬਿਨਾ ਰੁਕੇ,
ਮੇਰੇ ਕੋਲੌਂ ਦੀ ਲੰਘ ਜਾਵੇਗਾ ।



- ਸੁਰਜੀਤ ਸਿੰਘ ਭੁੱਲਰ
 
Top