ਕੱਚੀ ਓਮਰੇ ਮੇਰਾ ਪੀੜਾ ਦਾ ਫੁੱਟ ਗਿਆ ਫੌੜਾ

ਕੱਚੀ ਓਮਰੇ ਮੇਰਾ ਪੀੜਾ ਦਾ ਫੁੱਟ ਗਿਆ ਫੌੜਾ
ਸੋਚਾ ਦੀ ਦੋਣੀ ਮੱਥੇ ਜੜ ਗਿਆ ਮਾਰ ਹਿਜ਼ਰ ਦਾ ਹਥੌੜਾ
ਹਾਏ ਓਏ ਕੱਚੀ ਓਮਰੇ ਮੇਰਾ ਪੀੜਾ ਦਾ ................................

ਰੀਝ ਮੇਰੀ ਦੇ ਜਿੰਨੇ ਖਾਬ ਸੀ ਗਮਾ ਦੇ ਝੱਖੜ ਓਡਾ ਕੇ ਲੈ ਗਏ
ਨਸੀਬ ਮੇਰਿਆ ਜਿੰਨੇ ਲੇਖ ਸੀ ਆਪਣੇ ਨਾਮ ਲਿਖਾ ਕੇ ਲੈ ਗਏ
ਪ੍ਰੀਤ-ਪੀੜਾ ਦੀ ਚ੍ਰੰਗਿਆੜੀ ਰਹੀ ਮੱਘਦੀ
ਸਿਵਿਆ ਦੇ ਸੇਕ ਚ੍ਰ ਰਹੀ ਸੀ ਭੱਖਦੀ
ਸੁਲਗਦੀ ਹੋਈ ਕਿਸੇ ਲਾਸ਼ ਦੇ ਅੰਗਾ ਕੀਕਣ
ਮੁਆਤਿਆ ਚ੍ਰ ਕਿਰ-ਕਿਰ ਰਹੀ ਸੀ ਧੁੱਖਦੀ
ਅੱਗ ਦਾ ਓਟਾ ਮੇਰੇ ਸੀਨੇ ਤੇ ਦਗਦਾ ਕਰੋ.....
ਹੈਗਾ ਸੇਕ ਹਜ਼ੇ ਵੀ ਥੋੜਾ
ਕਿਓ-ਕਿ........ਕੱਚੀ ਓਮਰੇ ਮੇਰਾ ਪੀੜਾ ਦਾ ਫੁੱਟ ਗਿਆ ਫੌੜਾ
ਹਾਏ ਓਏ ਕੱਚੀ ਓਮਰੇ ਮੇਰਾ ਪੀੜਾ ਦਾ ................................

Poet:ਬੇਹਾ ਖੂਨ

 
Top