ਕੱਕਰ ਕਹਿਰ ਪਵੇ ਹਰ ਪਾਸੇ

KARAN

Prime VIP
ਕੱਕਰ ਕਹਿਰ ਪਵੇ ਹਰ ਪਾਸੇ, ਰਹਿੰਦਾ ਸਾਰਾ ਪੋਹ ।
ਅੱਖਾਂ ਦੇ ਅੰਗਿਆਰੇ ਲੈ ਕੇ, ਫੇਰ ਨਾ ਆਇਆ ਉਹ ।

ਨਜ਼ਰਾਂ ਦੇ ਬੱਦਲਾਂ ਦੇ ਪਿੱਛੇ, ਲੁਕਿਆ ਲਹੂ ਦਾ ਚੰਨ,
ਸਾਂਵਲੀਆਂ ਰਾਤਾਂ ਨੂੰ ਰਹੀ ਸੂਹੇ ਚਾਨਣ ਦੀ ਟੋਹ ।

ਮੇਰੇ ਬਾਝੋਂ ਕੌਣ ਉਲਾਂਘੇ, ਮੇਰਾ ਪੰਧ ਪਹਾੜ,
ਅੰਦਰੇ ਅੰਦਰ ਖਿੱਲਰੇ ਹੋਏ, ਲੱਖਾਂ ਲੰਮੇਂ ਕੋਹ

ਕਿੱਸਰਾਂ ਮੈਂ ਅਸਮਾਨੀਂ ਉੱਡਦਾ ਜਦ ਕਿ ਸਿਰ ਦੇ ਉੱਤੇ,
ਤੰਬੂ ਵਾਂਗੂੰ ਤਣਿਆ ਹੋਇਆ, ਸੀ ਮਿੱਟੀ ਦਾ ਮੋਹ ।

'ਜ਼ਫ਼ਰਾ' ਬਹੁਤ ਪੁਰਾਣੇ ਹੋ ਗਏ ਦਿਲ-ਦਿਲਬਰ ਦੇ ਕਿੱਸੇ,
ਅੱਜ ਹਵਾਵਾਂ ਤੇ ਰਾਹਵਾਂ ਦੀ, ਨਵੀਂ ਕਹਾਣੀ ਛੋਹ

ਜ਼ਫ਼ਰ ਇਕਬਾਲ
 
Top