UNP

ਕੰਬਦੇ ਹੱਥੀਂ ਜਦ

Go Back   UNP > Poetry > Punjabi Poetry

UNP Register

 

 
Old 16-Jan-2011
AashakPuria
 
Cool ਕੰਬਦੇ ਹੱਥੀਂ ਜਦ

ਕੰਬਦੇ ਹੱਥੀਂ ਜਦ ਮੈਂ ਉਸਦੀ ਨਬਜ਼ ਫਡ਼ੀ,
ਡੁੱਬਦੀ ਤਪਦੀ ਲਗਦੀ ਸੀ ਜਿਵੇਂ ਹੁਣੇ ਖਡ਼੍ਹੀ।

ਅੱਖਾਂ ਉਸਦੀਆਂ ਦੇ ਵਿੱਚ ਹੰਝੂ ਛਾ ਗਏ ਸੀ,
ਉਹਨੂੰ ਕਿਸਨੇ ਦੱਸਿਆ ਅੰਤ ਸਮੇਂ ਆ ਗਏ ਸੀ।

ਵੀਰਾ ਆਪਣਾ ਰੱਖੀਂ ਖਿਆਲ ਮੁਡ਼ ਨਾ ਫੇਰ ਲਡ਼ੀਂ,
ਬੇਬੇ ਬਾਪੂ ਭੈਣ ਦੀ ਪਿੱਛੋਂ ਸੇਵ ਕਰੀਂ।

ਇੱਕੋ ਸਾਹ ਵਿੱਚ ਲਗਦਾ ਬਹੁਤ ਕੁਝ ਕਿਹਾ ਗਿਆ
ਹਾਏ ! ਦਰਦ ਪਤਾ ਨੀ ਕੇਹਾ ਸੀ ਨਾ ਸਿਹਾ ਗਿਆ।

ਨਬਜ਼ ਉਹਦੀ ਜਦ ਰੁਕੀ ਤੇ ਅੱਖਾਂ ਖੁਲ੍ਹੀਆਂ ਸੀ,
ਹੰਝੂ ਮੋਤੀ ਬਣ ਕੇ ਚਮਕੇ ਹੁਣੇ ਹੁਣੇ ਡੁਲ੍ਹੀਆਂ ਸੀ।

ਹਸਪਤਾਲ ਦੇ ਕਮਰੇ ਦੇ ਵਿੱਚ ਸ਼ੋਰ ਜਿਹਾ,
ਡਾਕਟਰ ਨੇ ਸੀ ਆ ਕੇ ਜਦ no more ਕਿਹਾ।

ਅੱਡੀਆਂ ਉਹਦੀਆਂ ਅੱਖਾਂ ਬੰਦ ਜਦ ਕੀਤੀਆਂ ਮੈਂ,
ਦਰਦ ਵਿਛੋਡ਼ੇ ਦੇ ਨਾਲ ਸੀ ਅੱਖਾਂ ਮੀਚੀਆਂ ਮੈਂ।

ਹੰਝੂ ਉਹਦੇ ਮੇਰਿਆਂ ਹੱਥਾਂ ਤੇ ਆ ਗਏ ਸੀ,
ਹੱਥ, ਮੂੰਹ ਆਪਣੇ ਤੇ ਫੇਰ ਮੈਂ ਅੱਖਾਂ ਵਿੱਚ ਪਾ ਲਏ ਸੀ।

ਦੁੱਖ ਸੀ ਬਾਹਲਾ ਫੇਰ ਵੀ ਰੋਣੇ ਡੱਕਣੇ ਸੀ,
ਪਰੀ ਦੇ ਹੰਝੂ ਅੱਖ ਆਪਣੀ ਵਿੱਚ ਰੱਖਣੇ ਸੀ।

ਦਿਲ ਮੇਰੇ ਵਿੱਚ ਜਿਵੇਂ ਮੌਨ ਜਿਹੇ ਛਾ ਗਏ ਸੀ,
ਅੱਖੀਂ ਉਸਦੇ ਫੇਰ ਦੋ ਹੰਝੂ ਆ ਗਏ ਸੀ।

ਤੱਕ ਬੇ-ਵਸ ਵੀਰ ਨੂੰ , ਰੂਹ ਭੈਣ ਦੀ ਤਡ਼ਫ ਗਈ,
ਮਰਨ ਤੋਂ ਬਾਅਦ ਵੀ ਡੁੱਬਣੀ ਅਥਰੂ ਬਰਸ ਗਈ।

 
Old 16-Jan-2011
Saini Sa'aB
 
Re: ਕੰਬਦੇ ਹੱਥੀਂ ਜਦ


 
Old 16-Jan-2011
jaswindersinghbaidwan
 
Re: ਕੰਬਦੇ ਹੱਥੀਂ ਜਦ

too good,, but who s the writer?

Post New Thread  Reply

« ਮਾਵਾਂ ਤੋਂ ਵਗੈਰ ਨਹੀ ਸਰਦਾ | ਮੈਂ ਸਦਾ ਲਈ ਚੁੱਪ »
X
Quick Register
User Name:
Email:
Human Verification


UNP