ਕੰਡਿਆਂ ਤੇ ਤੁਰਨ ਦੀ ਹੈ ਹੁਣ ਆਦਤ ਹੋ ਗਈ

ਭਟਕਦੇ ਰਹਿਣਾ ਜਦੋਂ ਤੋਂ ਸਾਡੀ ਕਿਸਮਤ ਹੋ ਗਈ,
ਸਾਨੂੰ ਆਪਣੀ ਬੇ ਬਸੀ ਦੇ ਨਾਲ ਉਲਫਤ ਹੋ ਗਈ,
ਕਿਸ ਤਰ੍ਹਾਂ ਹੁਣ ਫੁੱਲ਼ ਖਿੜਣਗੇ ਕਿਸ ਤਰ੍ਹਾਂ ਆਏ ਬਹਾਰ,
ਸਾਨੂੰ ਮਿਲਿਆਂ ਉਸ ਨੂੰ ਕਿੰਨੀ ਹੀ ਮੁੱਦਤ ਹੋ ਗਈ,
ਗਾਲ ਦਿਤੀ ਜ਼ਿੰਦਗੀ ਹੈ ਭਟਕ ਕੇ ਉਸ ਦੇ ਲਈ,
ਸਾਨੂੰ ਆਪਣੇ ਨਾਲ ਹੁਣ ਤਾਂਹੀ ਨਫਰਤ ਹੋ ਗਈ,
ਜ਼ਖਮ ਪੈਰਾਂ ਦੇ ਅਸੀਂ ਤਾਂ ਦੇਖਣੋ ਹੀ ਹਟ ਗਏ,
ਕੰਡਿਆਂ ਤੇ ਤੁਰਨ ਦੀ ਹੈ ਹੁਣ ਆਦਤ ਹੋ ਗਈ
 
Top