ਕੌਮ ਇਹ ਬੱਬਰ ਸ਼ੇਰਾਂ ਦੀ

→ ✰ Dead . UnP ✰ ←

→ Pendu ✰ ←
Staff member
ਹੁੰਦੇ ਆਏ ਹੁੰਦੇ ਰਹਿਣੇ ਸਿੱਖ ਕੌਮ ਨਾਲ ਧੱਕੇ,
ਨਾ ਡੋਲੇ ਨਾ ਡੋਲਣਗੇ ਹਾਂ ਸਿੱਖ ਰਹਿਣਗੇ ਪੱਕੇ|
ਇੱਜ਼ਤ ਅਣਖ ਲਈ ਜਿੰਦ ਤਲੀ ਤੇ, ਮਰਦ ਦਲੇਰਾਂ ਦੀ|
ਨਾ ਮੁੱਕੀ ਨਾ ਮੁੱਕਣੀ,ਕੌਮ ਇਹ ਬੱਬਰ ਸ਼ੇਰਾਂ ਦੀ|
ਦਿੱਲੀ ਦੀ ਧਰਤੀ ਨੇ ਸਿੱਖਾਂ ਨਾਲ, ਕਦੇ ਨੀ ਘੱਟ ਗੁਜਾਰੀ|
... ਪਿਛਲੇ ਸਮੇਂ ਨੂੰ ਝਾਤ ਮਾਰ ਲਿਓ,ਸਮਝ ਆ ਜਾਉ ਸਾਰੀ|
ਦੇਗਾਂ ਵਿੱਚ ਉਬਾਲੇ ਸੂਰਮੇ,ਚਰਖ਼ੜੀਆਂ ਤੇ ਚਾੜੇ|
ਫੇਰ 84 ਵਿੱਚ ਬੇਦੋਸ਼ੇ ,ਸਿੱਖ ਅੱਗਾਂ ਦੇ ਵਿੱਚ ਸਾੜੇ|
ਗਿਣਤੀ ਕਰਨੀ ਔਖ਼ੀ ਸੀ, ਲਾਸ਼ਾਂ ਦੇ ਢੇਰਾਂ ਦੀ|
ਨਾ ਮੁੱਕੀ ਨਾ ਮੁੱਕਣੀਂ ,ਕੌਮ ਇਹ ਬੱਬਰ ਸ਼ੇਰਾਂ ਦੀ


Unkown
 
Top