ਕੌਣ ਦਏ ਦਿਲਬਰੀਆਂ

#m@nn#

The He4rt H4ck3r
ਕੌਣ ਦਏ ਦਿਲਬਰੀਆਂ ਵੇ ਲੋਕੋ ਕੌਣ ਦਏ ਦਿਲਬਰੀਆਂ
ਲੈ ਕੇ ਮੱਥੇ ਭਾਗ ਵਿਹੂਣੇ ਰੋਵਣ ਭਾਗਾਂ ਭਰੀਆਂ।
ਲੈ ਸੁਗੰਧੀਆਂ ਪੌਣ ਤੁਰੀ ਸੀ ਜਾਂਦੇ ਸਨ ਭੰਵਰੇ ਨਸ਼ਿਆਏ
ਹੁਣ ਤਾਂ ਫਿਰਦੀਆਂ ਲਹੂ ਤਿਹਾਈਆਂ ਜ਼ਹਿਰ ਹਥੇਲੀ ਧਰੀਆਂ।
ਸੁਣ ਨੀ ਤਿਤਰੀ ਮਿਤਰੀ ਛਾਵੇਂ, ਤਪਦੇ ਸਿਰਾਂ ਦੇ ਸੇਕ ਤੂੰ ਲਾਹਵੇਂ
ਸੋਹਲ ਸੁਹੰਦੀਆਂ ਪੀਂਘ ਝੁਟੇਵਣ ਲਾਡੀਂ ਪਲੀਆਂ ਪਰੀਆਂ।
ਇਹ ਤਾਂ ਗੰਗਾ ਇਹ ਤਾਂ ਸੀਤਾ, ਸਮੇਂ ਕੁਲਿਹਣਾ ਕੁਫਰ ਕਿਉਂ ਕੀਤਾ
ਸਦਾ ਪਵਿੱਤਰ ਆਦਿ ਜੁਗਾਦੋਂ ਕਿਉਂ ਇਹ ਕੂੰਜਾਂ ਮਰੀਆਂ।

ਆ ਵੇ ਸੋਚ ਦੇ ਸੂਰਜ ਆ ਵੇ ਸਭ ਮੱਥਿਆਂ ਦੀ ਤਪਸ਼ ਵਧਾ ਵੇ,
ਨੈਣਾਂ ਦੇ ਖੂਹ ਬਰਫਾਂ ਜੰਮੇ ਸਭ ਹਿੱਕਾਂ ਹੀ ਠਰੀਆਂ।
ਕੌਣ ਦਏ ਦਿਲਬਰੀਆਂ ਵੇ ਲੋਕੋ ਕੌਣ ਦਏ ਦਿਲਬਰੀਆਂ,
ਲੈ ਕੇ ਮੱਥੇ ਭਾਗ ਵਿਹੂਣੇ ਰੋਵਣ ਭਾਗਾਂ ਭਰੀਆਂ।


Writer Unknown
 
Top