ਕੋਰੇ ਕਾਗਜ ਦੇ ਸੀਨੇ ਤੇ ਜਦ ਕਲਮ ਹੈ ਮੇਰੀ ਬੋਲਦੀ

ਕੋਰੇ ਕਾਗਜ ਦੇ ਸੀਨੇ ਤੇ ਜਦ ਕਲਮ ਹੈ ਮੇਰੀ ਬੋਲਦੀ
ਸਿਆਹੀ ਮੇਰੇ ਗਮਾ ਦੀ ਜਦ ਓਸਦੀ ਯਾਦ ਨਾਲ ਘੋਲਦੀ
ਫਿਰ ਲਿਖਦਾ ਹਾ ਮੈ ਓਸਦੇ ਸੋਹਣੇ ਸੀਨੇ ਤੇ
ਆਪਣੇ ਪਿਆਰ ਦੇ ਪੈਗਾਮ
ਹੱਥਾ ਵਿਚ ਲੈ ਕੇ ਇੱਕ
ਤੇਜ਼ਾਬ ਦਾ ਜਾਮ !

ਹਾਂ ਹਾਂ ਇਹ ਤੇਜ਼ਾਬ ਹੀ ਹੈ
ਜੋ ਮੇਰੀਆ ਨਸਾ ਵਿੱਚ ਜਾਏਗਾ
ਮੇਰੇ ਏਸ ਮੈਲੇ ਸਰੀਰ ਨੂੰ ਅੰਦਰੋ ਅੰਦਰੀ ਖਾਏਗਾ
ਫਿਰ ਇਹ ਗਲ ਸੜ ਕੇ
ਹੋਰ ਦਿਨੋ ਦਿਨ ਛੋਟਾ ਹੋ ਜਾਏਗਾ
ਤੇ ਨਾਲ ਹੀ ਉਮਰ ਦਾ
ਸਾਲ ਇੱਕ ਹੋਰ
ਬੀਤ ਜਾਏਗਾ !

ਪਹਿਲੇ ਪੰਨੇ ਤੇ ਤਰਾਸ਼ਦਾ ਹਾ ਉਸਦਾ ਹੁਸੀਨ ਚਿਹਰਾ
ਜੋ ਪਹਾੜਾ ਦੀਆ ਵਾਦੀਆ ਤੋ ਵੀ ਹੁਸੀਨ ਏ
ਜਿਸ ਦੇ ਕਾਰਨ ਜਿੰਦਗੀ ਮੇਰੀ
ਬੁਹਤ ਹੀ ਗਮਗੀਨ ਏ
ਤੇ ਓਸਦੇ ਕਾਮੀ ਬੁੱਲਾ ਤੇ ਲਾਲ-ਲਾਲ ਧੱਬੇ ਨੇ
ਜੋ ਇੰਝ ਲੱਗਦਾ ਏ ਖੂਨ ਮੇਰਾ ਪੀਣ ਨਾਲ ਫੱਬੇ ਨੇ
ਹੁਣ ਓਸਦੀ ਕਰੂਪੀਅਤ ਤੇ ਹੋਇਆ ਜ਼ਰਾ ਵੀ ਨਾ ਸ਼ੱਕ
ਮੈ ਤਾ ਓਸ ਨਾਲ ਇਸ਼ਕ ਕਮਾਇਆ
ਹੁਣ ਮਾਸ ਖਾਣਾ ਬਣਦਾ
ਉਹਦਾ ਹੱਕ !

ਤੀਸਰੇ ਪੰਨੇ ਤੇ ਜਾ ਕੇ ਸੋਚ ਮੇਰੀ ਬੇਜ਼ਾਰ ਹੁੰਦੀ ਏ
ਲਾਇਲਾਜ ਇਸ ਰੋਗ ਚ ਜੋ ਹਾਲਤ ਹਰ ਵਾਰ ਹੁੰਦੀ ਏ
ਹੁਣ ਓਸਦੇ ਹੱਥਾ ਚ ਹੈ ਮੇਰੇ ਸਿਵਿਆ ਦੀ ਰਾਖ
ਉਹ ਪੱਥਰ ਦਾ ਬੁੱਤ ਬਣ ਕਾਹਤੋ ਖੜੀ ਇੰਨੀ
ਸੁੰਨਸਾਨ ਤੇ ਚੁੱਪ-ਚਾਪ !
ਇਹ ਸਵਾਲ ਪੁੱਛਣ ਤੇ ਇੱਕ ਹੰਝੂਆ ਦਾ ਸਿਤਾਰਾ ਚੋਇਆ
ਲੱਗਦਾ ਹੈ ਇਸਦਾ ਪੱਥਰ ਦਿਲ ਪਹਿਲੀ ਵਾਰੀ ਰੋਇਆ
ਜਦੋ ਤੋ ਹਾ ਮੈ ਮੋਇਆ ਛੱਡਿਆ ਇਹ ਫਾਨੀ ਸੰਸਾਰ ਏ
ਬੜੀ ਹੈ ਬੇਕਰਾਰੀ ਨਾਲ ਓਸਨੂੰ ਮੇਰਾ ਹੀ ਇੰਤਜਾਰ ਏ
ਪਰ ਹੁਣ ਮੈ ਜਿੰਦਾ ਹੋ ਨਹੀ ਸਕਦਾ
ਪੱਥਰਾ ਵਿਚੋ ਖਲੋ ਨੀ ਸਕਦਾ
ਅਣਆਈ ਮੋਤ ਮੈ ਮਰਿਆ
ਜਿੰਦਗਾਨੀ ਦੇ ਖਤ ਪੁਰਾਨੇ ਫਰੋਲ ਨੀ ਸਕਦਾ
ਆਖੋ ਉਸ ਨੂੰ ਜਾ ਕੇ
ਇਹ ਇੰਤਜਾਰ ਉਸਦਾ
ਬੇਕਾਰ ਏ
ਚਾਹੇ ਉਸ ਨੂੰ ਮੇਰੀ
ਮੋਈ ਲਾਸ਼ ਨਾਲ
ਮੇਰੇ ਨਾਲ
ਕਿੰਨਾ ਹੀ
ਪਿਆਰ ਏ !

Author: Navneet Singh ਬੇਹਾ ਖੂਨ











 

kit walker

VIP
Staff member
ਆਖੋ ਉਸ ਨੂੰ ਜਾ ਕੇ
ਇਹ ਇੰਤਜਾਰ ਉਸਦਾ
ਬੇਕਾਰ ਏ
ਚਾਹੇ ਉਸ ਨੂੰ ਮੇਰੀ
ਮੋਈ ਲਾਸ਼ ਨਾਲ
ਮੇਰੇ ਨਾਲ
ਕਿੰਨਾ ਹੀ
ਪਿਆਰ ਏ !
Vah Ji
 

Saini Sa'aB

K00l$@!n!
ਇਹ ਸਵਾਲ ਪੁੱਛਣ ਤੇ ਇੱਕ ਹੰਝੂਆ ਦਾ ਸਿਤਾਰਾ ਚੋਇਆ
ਲੱਗਦਾ ਹੈ ਇਸਦਾ ਪੱਥਰ ਦਿਲ ਪਹਿਲੀ ਵਾਰੀ ਰੋਇਆ
ਜਦੋ ਤੋ ਹਾ ਮੈ ਮੋਇਆ ਛੱਡਿਆ ਇਹ ਫਾਨੀ ਸੰਸਾਰ ਏ
ਬੜੀ ਹੈ ਬੇਕਰਾਰੀ ਨਾਲ ਓਸਨੂੰ ਮੇਰਾ ਹੀ ਇੰਤਜਾਰ ਏ
ਪਰ ਹੁਣ ਮੈ ਜਿੰਦਾ ਹੋ ਨਹੀ ਸਕਦਾ
ਪੱਥਰਾ ਵਿਚੋ ਖਲੋ ਨੀ ਸਕਦਾ
ਅਣਆਈ ਮੋਤ ਮੈ ਮਰਿਆ
ਜਿੰਦਗਾਨੀ ਦੇ ਖਤ ਪੁਰਾਨੇ ਫਰੋਲ ਨੀ ਸਕਦਾ


very nice tfs
 
Top