ਕੋਈ ਹਵਾ ਸੋਹਣਿਆ ਸਾਦੀ ਵੇ

KARAN

Prime VIP
ਤੇਰੀ ਤਣੀਏ ਆ ਕੇ ਲਿਪਟ ਗਈ,
ਤੇਰੀ ਬੁੱਕਲ ਅੰਦਰ ਸਿਮਟ ਗਈ,
ਤੁਧ ਰੋਮ-ਰੋਮ ਦੀ ਆਦੀ ਵੇ,
ਮੈਂ ਹਵਾ ਸੋਹਣਿਆ ਸਾਦੀ ਵੇ.......

ਕੋਈ ਰਾਤਾਂ ਪੁੱਟ ਕੇ ਖੁੱਡ ਤੁਰੀਆਂ, ਖਿਆਲਾਂ ਦੀ ਮੱਕੀ ਗੁੱਡ ਤੁਰੀਆਂ,
ਕੀ ਤੇਰੀ-ਮੇਰੀ ਗੱਲ ਤੁਰੀ, ਗੱਲਾਂ ‘ਚੋਂ ਗੱਲਾਂ ਉੱਡ ਤੁਰੀਆਂ,
ਜੱਗ ਦੰਦ-ਕਥਾਵੀਂ ਜੋੜ੍ਹੀ ਦੀ, ਪਿਆ ਰੋਜ਼ ਰਚਾਵੇ ਸ਼ਾਦੀ ਵੇ,
ਕੋਈ ਹਵਾ ਸੋਹਣਿਆ ਸਾਦੀ ਵੇ.......

ਤੂੰ ਜ਼ੁਲਮ ਕਰੇਂ, ਬੇਦਾਦ ਕਰੇਂ, ਪਰ ਫਿਰ ਵੀ ਰੁੱਸਿਆ ਨਈਂ ਜਾਂਦਾ,
ਥੋੜ੍ਹਾ ਜਿਆ ਸਾਡੇ ਹਿੱਸੇ ਤੂੰ, ਓਨਾ ਵੀ ਖੁੱਸਿਆ ਨਈਂ ਜਾਂਦਾ,
ਤੂੰ ਦਾਸੀ ਵਾਂਗੂੰ ਕਿਉਂ ਰੱਖਦੈਂ, ਜੋ ਬਾਬਲ ਦੀ ਸ਼ਹਿਜ਼ਾਦੀ ਵੇ,
ਮੈਂ ਹਵਾ ਸੋਹਣਿਆ ਸਾਦੀ ਵੇ.......

ਹੈ ਘੁੱਟ ਤੇਰੀ ਅਣਮੁੱਲੀ ਵੇ, ਕੋਈ ਮਹਿੰਗਾ ਭਾਂਡਾ ਭਰਿਆ ਕਰ,
ਜੇ ਸੌਖੀ ਮਿਲ ਗਈ ਮੈਂ ਤੈਨੂੰ, ਤਾਂ ਬੇਕਦਰੀ ਨਾ ਕਰਿਆ ਕਰ,
ਕਈ ਲੋਕ ਮੇਰੇ ਫਰਿਆਦੀ ਵੇ, ਮੈਂ ਮਿਲਦੀ ਗੁਰ-ਪ੍ਰਸਾਦੀ ਵੇ,
ਕੋਈ ਹਵਾ ਸੋਹਣਿਆ ਸਾਦੀ ਵੇ..........
Baba Beli
 
Top