ਕੋਈ ਸਮਝੇ ਨਾ ਕਿਤੇ ਅਨਜਾਣ ਸਾਨੂੰ

JUGGY D

BACK TO BASIC
(ਗਿਆਨ ਸਿੰਘ ਕੋਟਲੀ)

ਚੜ੍ਹਿਆ ਚੌਧਰ ਦਾ ਸੱਜਰਾ ਸ਼ੌਕ ਸਾਨੂੰ,
ਜਾ ਕੇ ਮਜਲਸਾਂ ਵਿਚ ਡਕ੍ਹਾਰਦੇ ਹਾਂ ।

ਨਹੀਓਂ ਕਿਸੇ ਦੀ ਗੱਲ ਦਲੀਲ ਸੁਣਦੇ,
ਡੀਂਗ ਆਪਣੀ ਆਪਣੀ ਮਾਰਦੇ ਹਾਂ ।

ਕੋਈ ਸਮਝੇ ਨਾ ਕਿਤੇ ਅਨਜਾਣ ਸਾਨੂੰ,
ਮੂੰਹੋਂ ਕੁਝ ਵੀ ਐਵੇਂ ਉਚਾਰਦੇ ਹਾਂ ।

ਸੁਨਣਾ ਸਮਝਣਾ ਆਪਣੀ ਨਹੀਂ ਆਦਤ,
ਗੱਲ ਦੂਜੇ ਦੀ ਅਸੀਂ ਨਕਾਰਦੇ ਹਾਂ ।
ਕਰੀਏ ਕਿਸੇ ਦੀ ਨਾ ਪਰਵਾਹ ਆਪਾਂ,
ਗੱਲਾਂ ਬੇਮੁਹਾਰੀਆਂ ਮਾਰਦੇ ਹਾਂ ।

ਗੱਲ ਦੂਜੇ ਦੀ ਵਿਚ ਹੀ ਮਾਰ ਠੂੰਗਾ,
ਚੁੰਝ ਆਪਣੀ ਅਸੀਂ ਸੁਆਰਦੇ ਹਾਂ ।
 
Top