ਕੋਈ ਮੰਤਰ ਮਿਲ ਜਏ ਕੁੜੀਆਂ ਦਾ

gurpreetpunjabishayar

dil apna punabi
ਪਿੰਡ ਦੇ ਮੇਰੇ ਹਾਣੀਆਂ ਨੇ ਰਲ-ਮਿਲ ਕੇ ਸਕੀਮ ਬਣਾਈ ਹੈ
ਚੰਡੀਗੜ ਦੇ ਮੁਲਕ ਤੋਂ ਕਹਿੰਦੇ ਕੁੜੀ ਗੋਰੀ ਚਿੱਟੀ ਆਈ ਹੈ
ਇੱਕ ਪਾਸੇ ਜੁਲਫਾਂ ਸੁੱਟੀਆਂ ਨੇ ਨਾਲੇ ਘੁੱਟਵੀਂ ਪੈਂਟ ਵੀ ਪਾਈ ਹੈ
ਕਿਸੇ ਹੋਰ ਤੋਂ ਪਹਿਲਾਂ ਰਲ ਮਿਲ ਕੇ ਗੰਨੇ ਦਾ ਰਸ ਪਿਲਾ ਲਈਏ
ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ
ਸ਼ਹਿਰੀ ਭਾਅ ਹੈ ਵਧੀਆ ਹੁੰਦਾ, ਅਸੀਂ ਝੋਨਾ ਉਥੇ ਸੁੱਟਣਾ ਹੈ
ਤੱਤੀਆਂ ਜਲੇਬੀਆਂ ਖਵਾ ਕੇ ਬਈ ਨਰਮ ਪਟੋਲਾ ਪੁੱਟਣਾ ਹੈ
ਨਹਿਰੀ ਨਲਕੇ ਦਾ ਪਾਣੀ ਦੇਣਾ, ਗਲ ਵੀ ਆਖਿਰ ਸੁੱਕਣਾ ਹੈ
ਮੰਡੀ ਦੇ ਹਲਵਾਈ ਕੋਲੋਂ ਥੋੜੀ ਚਾਸ਼ਣੀ ਹੋਰ ਪਵਾ ਲਈਏ___
ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ
 
Top