UNP

ਕੋਈ ਮੇਰੇ ਨਾਲ ਕਿਹੋ ਜਿਹੀ ਕਰ ਗਿਆ

Go Back   UNP > Poetry > Punjabi Poetry

UNP Register

 

 
Old 1 Week Ago
BaBBu
 
ਕੋਈ ਮੇਰੇ ਨਾਲ ਕਿਹੋ ਜਿਹੀ ਕਰ ਗਿਆ

ਕੋਈ ਮੇਰੇ ਨਾਲ ਕਿਹੋ ਜਿਹੀ ਕਰ ਗਿਆ ।
ਝਲਕ ਵਿਖਾ ਕੇ ਆਪਣੀ ਨੀਂਦਰ ਹਰ ਗਿਆ ।

ਕਿਹੜੇ ਦਿਲ ਦੇ ਖੂੰਜੇ ਸਾਂਭਾਂ ਯਾਦ ਤੇਰੀ ;
ਦਿਲ ਸਾਰੇ ਦਾ ਸਾਰਾ ਸੋਚੀਂ ਭਰ ਗਿਆ ।

ਉਸਦੇ ਪਿੱਛੇ ਜਾਨ ਤਲੀ 'ਤੇ ਕੌਣ ਧਰੇ ;
ਥੋੜ੍ਹੀ ਦੇਰ ਦੇ ਬਾਦ ਕਹੇ ਜੋ ਸਰ ਗਿਆ ।

ਸ਼ਾਇਦ ਕਿਤੋਂ ਸੀ ਕੱਚੀ ਨੀਂਹ ਵਿਸ਼ਵਾਸ ਦੀ ;
ਚਾਰ ਕਣੀਆਂ ਦੇ ਪੈਣ ਤੇ ਜੋ ਖਰ ਗਿਆ ।

ਸੁਪਨੇ ਵਿੱਚ ਮੈਂ ਤੱਕਿਆ ਤੈਨੂੰ ਆਉਂਦਿਆਂ ;
ਸੁਬਹ ਤੇਰੇ ਦਰ ਗਏ ਤੂੰ ਹੋਰ ਦੇ ਘਰ ਗਿਆ ।

Post New Thread  Reply

« ਦਿਲ ਵਹਿ ਤੁਰਿਆ ਦਿਲ ਵਹਿ ਤੁਰਿਆ | ਵਰ੍ਹਿਆਂ ਦੇ ਵਰ੍ਹੇ ਲੰਘਦੇ ਕੋਈ ਯਾਦ ਕੀ ਕਰੇ »
X
Quick Register
User Name:
Email:
Human Verification


UNP