ਕੋਈ ਦੇਉ ਸੁਨੇਹੜਾ ਨੀ

KARAN

Prime VIP
ਕੋਈ ਦੇਉ ਸੁਨੇਹੜਾ ਨੀ
ਮੇਰੇ ਹਿਸੇ ਦੀਆ ਉਹਨਾਂ ਖੁਸ਼ੀਆ ਨੂੰ।

ਕੋਈ ਲੱਭ ਲਿਆਉ ਨੀ
ਗਵਾਚੀਆ ਮੇਰੀਆ ਹਾਸੀਆ ਨੂੰ।

ਮੇਰੇ ਸੀਤੇ ਹੋਠ
ਹੁਣ ਦੁਖਣ ਲੱਗ ਪਏ ਨੇ,

ਕੋਈ ਮਨਾ ਲਿਆਉ ਨੀ
ਮੇਰੀਆ ਸੱਧਰਾਂ ਰੁਸੀਆ ਨੂੰ।

ਮੂੰਹੋ ਕਿਰਦਾ ਹਰ ਲਫਜ਼,
ਸ਼ਿਕਨਾਂ ਦਿੰਦਾ ਮੇਰੀਆ ਅੱਖੀਆ ਨੂੰ

ਕੋਈ ਦੇਉ ਸੁਨੇਹੜਾ ਨੀ
ਮੇਰੇ ਹਿਸੇ ਦੀਆ ਉਹਨਾਂ ਖੁਸ਼ੀਆ ਨੂੰ।

writer - Arpanbeer kaur batth
 
Top