ਕੋਈ ਚੰਮ ਦੇ ਸੂਟ ਪਾਉਂਦਾ ਹੈ

ਇਹ ਦੁਨੀਆਂ ਕਈ ਰੰਗਾ ਦੀ ਕਿਤੇ ਦਿਲ ਟੁੱਟ ਜਾਂਦਾ ਕਿਤੇ ਜੁੜ੍ ਜਾਂਦਾ,

ਕੋਈ ਮਹਿਲਾਂ ਵਿਚ ਲੈ ਜਾਂਦਾ ਕੋਈ ਕੱਖਾਂ ਦੀ ਕੁੱਲੀ ਵੀ ਢਾਹ ਜਾਂਦਾ,

ਕੋਈ ਕਿਸੇ ਦੀ ਖੁਸ਼ੀ ਚ ਨਾ ਸ਼ਰੀਕ ਹੁੰਦਾ ਕੋਈ ਕਿਸੇ ਦੇ ਦੁੱਖ ਨੂੰ ਗਲ ਲਾ ਲੈਂਦਾ,....
...
ਕਿਤੇ ਜੰਮਿਆ ਕੋਈ ਬੱਚਾ ਸੋਨੇ ਦੇ ਪਾਲਣੇ 'ਚ ਪਲਦਾ ਕੋਈ ਮਾਂ ਦੀ ਬੁੱਕਲ ਨੂੰ ਤਰਸ ਜਾਂਦਾ,

ਖਾਣਾ ਖਾਵੇ ਕੋਈ ਫਾਈਵ ਸਟਾਰਾਂ ਵਿੱਚ ਕੋਈ ਕੂੜੇ ਵਿੱਚ ਹੱਥ ਫਰੋਲ ਜਾਂਦਾ( ਕੋਈ ਹੱਥੀਂ ਕੂੜਾ ਫਰੋਲ ਜਾਂਦਾ),

ਕੋਈ ਚੰਮ ਦੇ ਸੂਟ ਪਾਉਂਦਾ ਹੈ ਕਿਸੇ ਤੋਂ ਨੰਗ ਆਪਣਾ ਨਾ ਢਕ ਹੁੰਦਾ,

ਕੋਈ ਸੌਂਦਾ ਮਖਮਲ ਦੇ ਗੱਦਿਆਂ 'ਤੇ ਕੋਈ ਵਿੱਚ ਬਜ਼ਾਰ ਦੇ (ਫੁੱਟਪਾਥ 'ਤੇ) ਰਾਤ ਗੁਜ਼ਾਰ ਲੈਂਦਾ,

ਰੱਬਾ ਤੇਰੀ ਇਸ ਦੁਨੀਆ ਵਿੱਚ ਕੋਈ ਕੋਈ ਔਖਾ ਕੋਈ ਸੌਖਾ ਬਸ ਜੀ ਜਾਂਦਾ ਬਸ ਜੀ ਜਾਂਦਾ
 

Attachments

  • cham.jpg
    cham.jpg
    49.5 KB · Views: 157
ਇਥੇ ਬੰਦਾ ਜੰਮਦਾ ਸੀਰੀ ਏ
ਡਕਿਆ ਦੀ ਮੀਰੀ ਪੀਰੀ ਏ
ਜਿਥੇ ਕਰਜੇ ਹੇਂਠ ਪੰਜੀਰੀ ਏ
ਬਾਪੁ ਦੇ ਕਰਜ ਦੇ ਸੂਦ ਨੇ
ਪੁੱਤ ਜੰਮਦੇ ਘੇਰੇ
ਤੂੰ ਮਗਦਾ ਰਹਿ ਵੇ ਸੂਰਜਾ
ਕੰਮੀਆਂ ਦੇ ਵਿਹੜੇ
 
Top