ਕੋਈ ਉਮੀਦ ਨਾ ਬਾਕੀ ਨਾ ਕੋਈ ਆਸ ਬਾਕੀ ਏ

mappy hundal

mappy hundal
ਕੋਈ ਉਮੀਦ ਨਾ ਬਾਕੀ ਨਾ ਕੋਈ ਆਸ ਬਾਕੀ ਏ
ਮੇਰੇ ਪੱਥਰਾਏ ਬੁਲ੍ਹਾਂ ਤੇ ਅਜੇ ਵੀ ਪਿਆਸ ਬਾਕੀ ਏ
ਕਦੇ ਜੰਗਲ ਕਦੇ ਪਰਬਤ ਭਟਕਦੇ ਉਮਰ ਬੀਤੀ ਹੈ
ਖਰੇ ਕਿੰਨਾ ਮੇਰੇ ਲੇਖੀਂ ਅਜੇ ਬਨਵਾਸ ਬਾਕੀ ਏ
ਡਬੋ ਕੇ ਸ਼ਹਿਦ ਵਿਚ ਘੱਲਿਆ ਹਰ ਪੈਗਾਮ ਸਜਣਾ ਨੂੰ
ਉਨ੍ਹਾਂ ਦੇ ਬੋਲਾਂ ਚ' ਹਾਲੇ ਵੀ ਕੁੱਝ ਖੱਟਾਸ ਬਾਕੀ ਏ
ਹਰਿਕ ਪਾਸੇ ਅਮਨ ਹੋਵੇ ਰਹੇ ਖੁਸ਼ਹਾਲ ਹਰ ਕੋਈ
ਮੇਰੇ ਦਾਤਾ ਤੇਰੇ ਅੱਗੇ ਇਹੀ ਅਰਦਾਸ ਬਾਕੀ ਏ
ਉਹ ਕਦ ਆਏ ਤੇ ਆਕੇ ਤੁਰ ਗਏ ਕੋਈ ਖਬਰ ਨਈ ਮੈਨੂੰ
ਮਹਿਕ ਜਿਹੀ ਕੋਈ ਖਿਲਰੀ ਹੁਣ ਵੀ ਮੇਰੇ ਪਾਸ ਬਾਕੀ ਏ
____mappy hundal___
 
Nic one
mappy apna naam na likh ,,okk ,shayari likhni te bnouni eni sokhi nai jini copy karni hai ,,Facebook de page ton shayari chuk k ethe post na kar ,,je karni hai tan usda name zaroor likhi nai te copy right de adhaar te case ho jana tere te ,,tera brother hon de nate tenu samjha reha haan ,,
 
Top